ਮਨੋਰੰਜਨ ਜਗਤ

ਨਹੀਂ ਰਹੇ ਪੰਜਾਬੀ ਫ਼ਿਲਮ ਐਕਟਰ ਕਾਕਾ ਕੌਤਕੀ, ਪੰਜਾਬੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ

By Riya Bawa -- November 26, 2021 10:11 am -- Updated:Feb 15, 2021

Kaka Kautki:  ਪੰਜਾਬ ਫ਼ਿਲਮ ਐਕਟਰ ਕਾਕਾ ਕੌਤਕੀ ਦਾ ਅੱਜ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਕਾਕਾ ਕੌਤਕੀ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਕਾਕਾ ਕੌਤਕੀ ਦੀ ਮੌਤ ਮਗਰੋਂ ਪੂਰੀ ਪੰਜਾਬੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ।ਬੀਤੀ ਰਾਤ ਅਚਨਚੇਤ ਦਿਲ ਦਾ ਦੌਰਾ ਪੈਣ ਕਰ ਕੇ ਇਨ੍ਹਾਂ ਦੀ ਮੌਤ ਹੋਈ ਹੈ। ਉਹਨਾਂ ਦੀਆਂ ਅੰਤਿਮ ਰਸਮਾਂ ਅੱਜ ਦੁਪਹਿਰੇ 1 ਵਜੇ ਖਰੜ ਵਿਖੇ ਸ਼ਮਸ਼ਾਨ ਘਾਟ ਵਿੱਚ ਨਿਭਾਇਆਂ ਜਾਣਗੀਆਂ।

ਕਰਮਜੀਤ ਅਨਮੋਲ ਨੇ ਵੀ ਕਾਕਾ ਕੌਤਕੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਵੀਰ ਵਾਹਿਗੁਰੂ ਤੈਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਆਰ.ਐਈ.ਪੀ’। ਕਾਕਾ ਕੌਤਕੀ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਵੱਡਾ ਸਦਮਾ ਦਿੱਤਾ ਹੈ।

-PTC News