Body Builder Varinder Singh Ghuman Passes Away : ਭਾਰਤ ਦੇ ਬਾਲੀ ਬਿਲਡਿੰਗ ਅਤੇ ਮਨੋਰੰਜਨ ਜਗਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਜਲੰਧਰ ਦੇ ਰਹਿਣ ਵਾਲੇ ਘੁੰਮਣ 53 ਸਾਲ ਦੇ ਸਨ, ਜੋ ਅੰਮ੍ਰਿਤਸਰ 'ਚ ਮੋਢੇ ਦੇ ਇਲਾਜ ਲਈ ਆਏ ਹੋਏ ਸਨ।ਉਹ ਇੱਕ ਪੇਸ਼ੇਵਰ ਬਾਡੀ ਬਿਲਡਰ ਅਤੇ ਅਦਾਕਾਰ ਸੀ। ਘੁੰਮਣ ਨੇ ਟਾਈਗਰ 3 ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਕੰਮ ਕੀਤਾ ਸੀ। ਉਹ ਮਿਸਟਰ ਇੰਡੀਆ ਜੇਤੂ ਵੀ ਸੀ।ਵਰਿੰਦਰ ਘੁੰਮਣ ਮੋਢੇ ਦੇ ਇੱਕ ਛੋਟੇ ਜਿਹੇ ਆਪ੍ਰੇਸ਼ਨ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ ਸਨ। ਉਹ ਬਸਤੀ ਸ਼ੇਖ, ਜਲੰਧਰ ਸਥਿਤ ਆਪਣੇ ਘਰ ਤੋਂ ਇਕੱਲਾ ਹੀ ਨਿਕਲਿਆ ਸੀ। ਕਿਉਂਕਿ ਆਪ੍ਰੇਸ਼ਨ ਮਾਮੂਲੀ ਸੀ, ਇਸ ਲਈ ਉਨ੍ਹਾਂ ਨੇ ਅੱਜ ਹੀ ਵਾਪਸ ਆਉਣਾ ਚਾਹੀਦਾ ਸੀ, ਪਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।<iframe width=930 height=523 src=https://www.youtube.com/embed/JsxpSGywRIQ title=Varinder Ghuman Death News : Body Builder Varinder Ghuman ਦੀ ਹੋਈ ਮੌ/ਤ | Punjabi News | Actor frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਜਾਣਕਾਰੀ ਅਨੁਸਾਰ, ਵਰਿੰਦਰ ਘੁੰਮਣ ਅੱਜ ਸਵੇਰੇ ਹੀ ਅੰਮ੍ਰਿਤਸਰ ਵਿਖੇ ਫੋਰਟਿਸ ਹਸਪਤਾਲ 'ਚ ਦਾਖਲ ਹੋਏ ਸਨ, ਜਿਨ੍ਹਾਂ ਦੀ 6 ਵਜੇ ਦੇ ਕਰੀਬ ਸਰਜਰੀ ਦੌਰਾਨ ਮੌਤ ਹੋਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਨੂੰ ਲੈ ਕੇ ਜਲੰਧਰ ਪਹੁੰਚ ਗਏ ਹਨ। ਹਾਲਾਂਕਿ, ਅਜੇ ਤੱਕ ਹਸਪਤਾਲ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ2027 ਵਿੱਚ ਚੋਣਾਂ ਲੜਨ ਦਾ ਕੀਤਾ ਸੀ ਐਲਾਨਘੁੰਮਣ ਨੇ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਉਸਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ। ਘੁੰਮਣ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਕਿ ਕੀ ਉਸਨੂੰ 2027 ਦੀਆਂ ਚੋਣਾਂ ਕਿਸੇ ਪਾਰਟੀ ਵੱਲੋਂ ਲੜਨੀਆਂ ਚਾਹੀਦੀਆਂ ਹਨ ਜਾਂ ਇੱਕ ਆਜ਼ਾਦ ਉਮੀਦਵਾਰ ਵਜੋਂ।ਘੁੰਮਣ ਨੇ ਇਹ ਵੀ ਲਿਖਿਆ ਕਿ ਚੋਣਾਂ ਜਿੱਤ ਕੇ, ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਗੇ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਵੀ ਮਿਲੇਗਾ। ਖੇਡਾਂ ਵਿੱਚ ਨੌਜਵਾਨਾਂ ਦੀ ਵੱਧ ਰਹੀ ਦਿਲਚਸਪੀ ਨਸ਼ੇ ਦੀ ਲਤ ਨੂੰ ਖਤਮ ਕਰ ਸਕਦੀ ਹੈ।ਪੰਜਾਬ 'ਚ ਹੜ੍ਹਾਂ ਦੌਰਾਨ ਪ੍ਰਭਾਵਤ ਦੀ ਕੀਤੀ ਸੀ ਮਦਦਸਤੰਬਰ ਵਿੱਚ ਪੰਜਾਬ ਦੇ ਹੜ੍ਹਾਂ ਦੌਰਾਨ ਵਰਿੰਦਰ ਸਿੰਘ ਘੁੰਮਣ ਅਤੇ ਉਨ੍ਹਾਂ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ ਪੁੱਛਣ ਲਈ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ। ਉਹ ਰਾਹਤ ਸਮੱਗਰੀ ਵੀ ਲੈ ਕੇ ਆਏ ਸਨ। ਘੁੰਮਣ ਨੇ ਉਸ ਸਮੇਂ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਨਹੀਂ ਜਾ ਸਕੇ।