Punjab News: ਅੰਮ੍ਰਿਤਪਾਲ ਕੇਸ ਵਿੱਚ ਕੱਲ ਅੰਮ੍ਰਿਤਸਰ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਜੋਗਾ ਸਿੰਘ ਨੂੰ ਬੀਤੇਂ ਦਿਨੀਂ ਗਿਰਫ਼ਤਾਰ ਕੀਤਾ ਗਿਆ, ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ ਦੀ ਜਿਲ੍ਹਾ ਕੋਰਟ ਸਿਮਰਨਦੀਪ ਸਿੰਘ ਸੋਹੀ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ।ਜੋਗਾ ਸਿੰਘ ਦੇ ਵਕੀਲ ਨੇ ਕਿਹਾ ਕਿ ਥਾਣਾ ਮੇਹਟੀਆਣਾ ਪੁਲਿਸ ਨੇ ਜੋਗਾ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ। ਪੁਲਿਸ ਦਾ ਤਰਕ ਸੀ ਕੀ ਜੋਗਾ ਸਿੰਘ ਕੋਲੋਂ ਜੋ ਪੁਲਿਸ ਨੇ ਹਥਿਆਰ ਰਿਕਾਵਰ ਕੀਤੇ, ਇਸ ਤੇ ਜੋਗਾ ਸਿੰਘ ਦੇ ਵਕੀਲ ਨੇ ਕਿਹਾ ਕਿ ਮੇਰੇ ਕਲਾਇੰਟ ਕੋਲ 2 ਪਿਸਟਲ ਪੁਲਿਸ ਨੇ ਫੜ੍ਹੇ ਹਨ, ਉਹ ਲਾਈਸੈਂਸ ਹਥਿਆਰ ਹਨ।ਥਾਣਾ ਮੇਹਟੀਆਣਾ ਐੱਸਐੱਚਓ ਪ੍ਰਬਜੋਤ ਕੌਰ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਮਾਨਯੋਗ ਅਦਾਲਤ ਤੋਂ ਜੋਗਾ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਾਤ ਵੱਲੋਂ ਉਨ੍ਹਾਂ ਨੂੰ 3 ਦਿਨ ਦਾ ਰਿਮਾਂਡ ਹੀ ਹਾਸਿਲ ਹੋਇਆ ਹੈ। ਨਾਲ ਹੀ ਉਨ੍ਹਾਂ ਕਿਹਾ ਇਨਾ 3 ਦਿਨਾਂ ਵਿਚ ਯੋਗਾ ਸਿੰਘ ਤੋਂ ਹੋਰ ਵੀ ਖੁਲਾਸੇ ਹੋ ਸਕਦੇ।