Mon, Feb 6, 2023
Whatsapp

ਭੰਗੀ ਪੁਲ ਰੋਡ 'ਤੇ ਦੇਖਣ ਨੂੰ ਮਿਲੀ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਨਾਕਾਮੀ

Written by  Jasmeet Singh -- December 16th 2022 06:58 PM
ਭੰਗੀ ਪੁਲ ਰੋਡ 'ਤੇ ਦੇਖਣ ਨੂੰ ਮਿਲੀ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਨਾਕਾਮੀ

ਭੰਗੀ ਪੁਲ ਰੋਡ 'ਤੇ ਦੇਖਣ ਨੂੰ ਮਿਲੀ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਨਾਕਾਮੀ

ਯੋਗੇਸ਼, (ਹੁਸ਼ਿਆਰਪੁਰ, 16 ਦਸੰਬਰ): ਅੱਜ ਸ਼ਹਿਰ ਦੇ ਭੰਗੀ ਪੁਲ ਰੋਡ 'ਤੇ ਪ੍ਰਸ਼ਾਸਨ ਦੀ ਨਾਕਾਮੀ ਦੇਖਣ ਨੂੰ ਸਾਹਮਣੇ ਆਈ ਹੈ। ਪੁਲ ਦਾ ਇਕ ਹਿੱਸਾ ਪੂਰੀ ਤਰ੍ਹਾਂ ਨਾਲ ਬਹਿ ਚੁੱਕਾ ਹੈ ਤੇ ਅੱਜ ਇਸ ਕਾਰਨ ਇਕ ਵੱਡਾ ਹਾਦਸਾ ਵੀ ਵਾਪਰ ਗਿਆ। ਦਰਅਸਲ ਇਕ ਬਜ਼ੁਰਗ ਵਿਅਕਤੀ ਜਦੋਂ ਉਥੋਂ ਲੰਘ ਰਿਹਾ ਸੀ ਤਾਂ ਉਹ ਅਚਾਨਕ ਆਪਣੀ ਐਕਟਿਵਾ ਸਮੇਤ ਪੁਲ ਤੋਂ ਹੇਠਾਂ ਜਾ ਡਿੱਗਿਆ। ਜਿਸ ਤੋਂ ਤੁਰੰਤ ਬਾਅਦ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲੋਂ ਉਸਨੂੰ ਚੁੱਕਿਆ ਗਿਆ। ਗ਼ਨੀਮਤ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਪ੍ਰੰਤੂ ਫਿਰ ਵੀ ਉਕਤ ਵਿਅਕਤੀ ਦੇ ਕੁਝ ਸੱਟਾ ਲੱਗੀਆਂ ਹਨ। ਜਾਣਕਾਰੀ ਦਿੰਦਿਆਂ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਹ ਪਿੱਪਲਾਂਵਾਲਾ ਦਾ ਰਹਿਣ ਵਾਲਾ ਹੈ ਤੇ ਕਿਧਰੇ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਸੜਕ ਟੁੱਟੀ ਹੋਣ ਕਾਰਨ ਉਹ ਹੇਠਾਂ ਡਿੱਗ ਗਿਆ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਸੜਕ ਅਤੇ ਪੁੱਲ ਦੀ ਹਾਲਤ ਕਾਫੀ ਸਮੇਂ ਤੋਂ ਮਾੜੀ ਚਲਦੀ ਆ ਰਹੀ ਹੈ। ਪਰ ਪ੍ਰਸ਼ਾਸਨ ਦੇ ਕਿਸੇ ਵੀ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 


- PTC NEWS

adv-img

Top News view more...

Latest News view more...