Mon, Jan 30, 2023
Whatsapp

ਮੰਦਿਰ ਤੋਂ ਪਰਤ ਰਹੇ ਵਿਅਕਤੀ 'ਤੇ ਜਾਨਲੇਵਾ ਹਮਲਾ, ਮਾਮਲਾ ਦਰਜ

ਪਿੰਡ ਬੱਬਰੀ ਨੰਗਲ 'ਚ ਅੱਜ ਤੜਕੇ ਮੰਦਿਰ ਤੋਂ ਘਰ ਪਰਤ ਰਹੇ ਵਿਅਕਤੀ ’ਤੇ ਦੋ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਤਿੱਬੜ ਦੀ ਪੁਲਿਸ ਨੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 379ਬੀ, 326, 34 ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਕਿ ਪੀੜਤ ਮੁਤਾਬਿਕ ਲੁਟੇਰੇ ਉਸਤੋਂ 5000 ਰੁਪਏ ਲੁੱਟ ਕੇ ਫ਼ਰਾਰ ਹੋ ਗਏ।

Written by  Jasmeet Singh -- December 31st 2022 05:17 PM
ਮੰਦਿਰ ਤੋਂ ਪਰਤ ਰਹੇ ਵਿਅਕਤੀ 'ਤੇ ਜਾਨਲੇਵਾ ਹਮਲਾ, ਮਾਮਲਾ ਦਰਜ

ਮੰਦਿਰ ਤੋਂ ਪਰਤ ਰਹੇ ਵਿਅਕਤੀ 'ਤੇ ਜਾਨਲੇਵਾ ਹਮਲਾ, ਮਾਮਲਾ ਦਰਜ

ਗੁਰਦਾਸਪੁਰ, 31 ਦਸੰਬਰ: ਪਿੰਡ ਬੱਬਰੀ ਨੰਗਲ 'ਚ ਅੱਜ ਤੜਕੇ ਮੰਦਿਰ ਤੋਂ ਘਰ ਪਰਤ ਰਹੇ ਵਿਅਕਤੀ ’ਤੇ ਦੋ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਤਿੱਬੜ ਦੀ ਪੁਲਿਸ ਨੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 379ਬੀ, 326, 34 ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਕਿ ਪੀੜਤ ਮੁਤਾਬਿਕ ਲੁਟੇਰੇ ਉਸਤੋਂ 5000 ਰੁਪਏ ਲੁੱਟ ਕੇ ਫ਼ਰਾਰ ਹੋ ਗਏ। 

ਪੀੜਤ ਰਾਜ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਬੱਬਰੀ ਨੰਗਲ ਦੇ ਬਿਆਨਾਂ ਮੁਤਾਬਕ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਤੇ 29 ਦਸੰਬਰ ਦੀ ਸਵੇਰ ਉਹ ਘਰੋਂ ਨਿਕਲਿਆ ਅਤੇ ਪਿੰਡ ਦੇ ਮੰਦਿਰ ਪੂਜਾ ਮਗਰੋਂ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਕਿ 6.40 ਦੇ ਨੇੜੇ ਤੇੜੇ ਰਜਵਾਹਾ ਬੱਬਰੀ ਪੁਲ ਨੇੜੇ 2 ਅਣਪਛਾਤੇ ਵਿਅਕਤੀਆਂ ਨੇ ਲੁੱਟ ਦੇ ਇਰਾਦੇ ਨਾਲ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ। ਪੀੜਤ ਮੁਤਾਬਕ ਹਮਲੇ ਦੌਰਾਨ ਲੁਟੇਰੇ ਉਸ ਪੈਂਟ ਦੀ ਪਿਛਲੀ ਜੇਬ 'ਚ ਪਏ 5000 ਰੁਪਏ ਕੱਢ ਫ਼ਰਾਰ ਹੋ ਗਏ। 


ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

- PTC NEWS

adv-img

Top News view more...

Latest News view more...