Thu, Mar 23, 2023
Whatsapp

Bathinda: ਦਿਨ-ਦਿਹਾੜੇ ਬੇਖੌਫ ਚੋਰ ਔਰਤ ਦੀਆਂ ਕੰਨਾਂ ’ਚੋਂ ਵਾਲੀਆਂ ਪੁੱਟ ਹੋਏ ਫਰਾਰ

ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂ ਦਾ ਹੈ ਜਿੱਥੇ ਗੁਰੂ ਘਰ ਨੇੜਿਓਂ ਇੱਕ ਮਹਿਲਾ ਦੇ ਕੰਨ ਵਿਚੋ ਸੋਨੇ ਦੀਆਂ ਵਾਲੀਆਂ ਪੁੱਟ ਕੇ ਇਕ ਲੁਟੇਰਾ ਫ਼ਰਾਰ ਹੋ ਗਿਆ। ਘਟਨਾ ਦੀ ਸਾਰੀ ਵਾਰਦਾਤਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

Written by  Aarti -- March 15th 2023 04:11 PM
Bathinda: ਦਿਨ-ਦਿਹਾੜੇ ਬੇਖੌਫ ਚੋਰ ਔਰਤ ਦੀਆਂ ਕੰਨਾਂ ’ਚੋਂ ਵਾਲੀਆਂ ਪੁੱਟ ਹੋਏ ਫਰਾਰ

Bathinda: ਦਿਨ-ਦਿਹਾੜੇ ਬੇਖੌਫ ਚੋਰ ਔਰਤ ਦੀਆਂ ਕੰਨਾਂ ’ਚੋਂ ਵਾਲੀਆਂ ਪੁੱਟ ਹੋਏ ਫਰਾਰ

ਮੁਨੀਸ਼ ਗਰਗ (ਬਠਿੰਡਾ, 15 ਮਾਰਚ): ਦਿਨ-ਦਿਹਾੜੇ ਪਿੰਡਾਂ ਸ਼ਹਿਰਾਂ ਵਿੱਚ ਲੁੱਟਾਂ ਖੋਹਾਂ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਲੁਟੇਰਿਆ ਇੰਨੇ ਬੇਖੌਫ ਹਨ ਕਿ ਦਿਨ-ਦਿਹਾੜੇ ਹੀ ਘਰਾਂ ਵਿਚ ਵੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। 

ਤਾਜ਼ਾ ਮਾਮਲਾ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂ ਦਾ ਹੈ ਜਿੱਥੇ ਗੁਰੂ ਘਰ ਨੇੜਿਓਂ ਇੱਕ ਮਹਿਲਾ ਦੇ ਕੰਨ ਵਿਚੋ ਸੋਨੇ ਦੀਆਂ ਵਾਲੀਆਂ ਪੁੱਟ ਕੇ ਇੱਕ ਲੁਟੇਰਾ ਫ਼ਰਾਰ ਹੋ ਗਿਆ। ਘਟਨਾ ਦੀ ਸਾਰੀ ਵਾਰਦਾਤਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।  


ਪਿੰਡ ਦੇ ਨੰਬਰਦਾਰ ਗੁਰਦੀਪ ਸਿੰਘ ਬੰਗੀ ਤੇ ਚਸ਼ਮਦੀਦ ਨੇ ਦੱਸਿਆ ਕਿ ਮੇਲਾ ਦਲਜੀਤ ਕੌਰ ਨਾਂ ਦੀ ਔਰਤ ਪਿੰਡ ਦੇ ਗੁਰੂ-ਘਰ ਕੋਲ ਖੜੀ ਸੀ ਕਿ ਇੱਕ ਨੌਜਵਾਨ ਨੇ ਪੀਣ ਲਈ ਪਾਣੀ ਮੰਗਣ ਦੇ ਬਹਾਨੇ ਮਹਿਲਾ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਪੁੱਟ ਲਏ ਅਤੇ ਫਰਾਰ ਹੋ ਗਿਆ। ਜਿਸ ਲਈ ਉਹਨਾਂ ਜਿੱਥੇ ਔਰਤ ਦੇ ਸੋਨੇ ਦੇ ਰਿੰਗ ਦਬਾਉਣ ਦੀ ਮੰਗ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਹੈ। ਉੱਥੇ ਹੀ ਉਨ੍ਹਾਂ ਪਿੰਡਾਂ ਵਿੱਚ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ ਹੈ। 

ਇਹ ਵੀ ਪੜ੍ਹੋ: Bambiha Gang: ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਆਏ ਗੈਂਗਸਟਰ ਚੜ੍ਹੇ ਪੁਲਿਸ ਹੱਥੇ

- PTC NEWS

adv-img

Top News view more...

Latest News view more...