ਮੋਹਾਲੀ, 21 ਫਰਵਰੀ: ਸੋਮਵਾਰ ਦੁਪਹਿਰ ਮਦਨਪੁਰਾ ਚੌਕ 'ਤੇ ਇੱਕ ਕਾਲਜ ਦੀ ਬੱਸ ਨੇ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਅਸਲ ਵਜ੍ਹਾ ਬੱਸ ਡਰਾਈਵਰ ਨੂੰ ਪਿਆ ਦਿੱਲ ਦਾ ਦੌਰਾ ਦੱਸੀ ਜਾ ਰਹੀ ਹੈ, ਜਿਸ ਕਰਕੇ ਉਹ ਬੇਹੋਸ਼ ਹੋ ਗਿਆ। ਇਸ ਬੱਸ ਵਿੱਚ ਕਾਲਜ ਦੇ ਵਿਦਿਆਰਥੀ ਸਵਾਰ ਸਨ। ਹਾਦਸੇ ਮਗਰੋਂ ਬੱਸ ਦੀਆਂ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਵਿੱਚ ਦੋ ਕਾਰਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਮੁਤਾਬਕ ਬੱਸ ਮੋਹਾਲੀ ਦੇ ਫੇਜ਼ 4 ਵਾਲੇ ਪਾਸੇ ਤੋਂ ਆ ਰਹੀ ਸੀ ਤਾਂ ਡਰਾਈਵਰ ਅਚਾਨਕ ਬੇਹੋਸ਼ ਹੋ ਕੇ ਸਟੇਅਰਿੰਗ ’ਤੇ ਡਿੱਗ ਪਿਆ। ਜਿਸ ਕਾਰਨ ਬੱਸ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਚੌਂਕ 'ਚ ਜਾ ਵੱਜੀ।