Sat, May 4, 2024
Whatsapp

ਇੱਕ ਐਨ.ਆਰ.ਆਈ ਜੋੜੇ ਨੂੰ 2 ਲੱਖ 'ਚ ਪਈ ਢਾਬੇ 'ਤੇ ਚਾਹ ਪੀਣੀ,ਪੜ੍ਹੋ ਪੂਰਾ ਮਾਮਲਾ

Written by  Shanker Badra -- May 26th 2018 10:33 AM
ਇੱਕ ਐਨ.ਆਰ.ਆਈ ਜੋੜੇ ਨੂੰ 2 ਲੱਖ 'ਚ ਪਈ ਢਾਬੇ 'ਤੇ ਚਾਹ ਪੀਣੀ,ਪੜ੍ਹੋ ਪੂਰਾ ਮਾਮਲਾ

ਇੱਕ ਐਨ.ਆਰ.ਆਈ ਜੋੜੇ ਨੂੰ 2 ਲੱਖ 'ਚ ਪਈ ਢਾਬੇ 'ਤੇ ਚਾਹ ਪੀਣੀ,ਪੜ੍ਹੋ ਪੂਰਾ ਮਾਮਲਾ

ਇੱਕ ਐਨ.ਆਰ.ਆਈ ਜੋੜੇ ਨੂੰ 2 ਲੱਖ 'ਚ ਪਈ ਢਾਬੇ 'ਤੇ ਚਾਹ ਪੀਣੀ,ਪੜ੍ਹੋ ਪੂਰਾ ਮਾਮਲਾ:ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦਾ ਇੱਕ ਐਨਆਰਆਈ ਜੋੜਾ ਇੱਕ ਮਹੀਨੇ ਬਾਅਦ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਲਈ ਰਵਾਨਾ ਹੋਇਆ ਸੀ।ਜਦੋਂ ਇਹ ਐਨਆਰਆਈ ਜੋੜਾ ਰੋਹਤਕ ਕੋਲ ਮੰਨਤ ਢਾਬੇ 'ਤੇ ਚਾਹ-ਪਾਣੀ ਪੀਣ ਲਈ ਰੁਕੇ ਤਾਂ ਅਚਾਨਕ ਉਹਨਾਂ ਦੇ ਡਰਾਈਵਰ ਨੇ ਅੰਦਰ ਬੈਠੇ ਚਾਹ ਪੀਂਦਿਆਂ ਨੂੰ ਜੋ ਖ਼ਬਰ ਦਿੱਤੀ,ਉਸਨੇ ਐਨਆਰਆਈ ਜੋੜੇ ਦੇ ਹੋਸ਼ ਉਡਾ ਦਿੱਤੇ। punjabi NRI Couple Rohtak 2 lakh Robberyਡਰਾਈਵਰ ਦੇ ਦੱਸਣ ਅਨੁਸਾਰ ਮੋਟਰਸਾਈਕਲ ਸਵਾਰ ਲੁਟੇਰੇ ਢਾਬੇ ਦੇ ਬਾਹਰ ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਕੇ ਸਕਿੰਟਾਂ ਵਿਚ ਹੀ ਗੱਡੀ 'ਚ ਪਿਆ ਬੈਗ ਚੁੱਕ ਕੇ ਲੈ ਗਏ।ਪੀੜਤ ਅਮਨਦੀਪ ਸ਼ਰਮਾ,ਯੂਐਸਏ ਨੇ ਦੱਸਿਆ ਕਿ ਉਹਨਾਂ ਦੇ ਕੈਰੀ ਬੈਗ ਵਿਚ 5800 ਅਮਰੀਕੀ ਡਾਲਰ, 2 ਤੋਲੇ ਸੋਨੇ ਦੇ ਗਹਿਣੇ,ਜਿੰਨ੍ਹਾਂ ਵਿਚ ਇੱਕ ਡਾਇਮੰਡ ਕਿੱਟੀ ਸੈੱਟ,ਇੱਕ ਸੋਨੇ ਦਾ ਕੁੰਦਨ ਸੈੱਟ, 2 ਡਾਇਮੰਡ ਅਗੂੰਠੀਆਂ, 5 ਸੋਨੇ ਦੀਆਂ ਮੁੰਦੀਆਂ,ਦੋਨਾਂ ਦੇ ਪਾਸਪੋਰਟ,ਅਮਰੀਕਾ ਦਾ ਨਰਸਿੰਗ ਕਾਰਡ,ਕ੍ਰੈਡਿਟ ਕਾਰਡ,ਟਿਕਟ ਅਤੇ ਹੋਰ ਵੀ ਕਈ ਜਰੂਰੀ ਕਾਗਜ਼ਾਤ ਸ਼ਾਮਿਲ ਸਨ। punjabi NRI Couple Rohtak 2 lakh Robberyਪੀੜਤਾਂ ਅਨੁਸਾਰ ਉਹਨਾਂ ਨੂੰ ਤਕਰੀਬਨ 10 ਲੱਖ ਦਾ ਨੁਕਸਾਨ ਹੋਇਆ ਹੈ।ਇਸ ਘਟਨਾ ਕਾਰਨ ਉਹਨਾਂ ਦੀ ਅਮਰੀਕਾ ਦੀ ਫਲਾਈਟ ਵੀ ਛੁੱਟ ਗਈ।ਇਹ ਸਾਰੀ ਘਟਨਾ ਢਾਬੇ ਬਾਹਰ ਲੱਗੇ ਸੀ.ਸੀ.ਟੀਵੀ. ਕੈਮਰੇ ਵਿਚ ਕੈਦ ਤਾਂ ਹੋ ਗਈ ਪਰ ਫਿਲਹਾਲ ਚੋਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੀ ਹਨ।punjabi NRI Couple Rohtak 2 lakh Robberyਮੌਕੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਸਾਂਪਲਾ ਦੇ ਪੁਲਿਸ ਇੰਸਪੈਕਟਰ ਰਾਜਬੀਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਈਬਰ ਕ੍ਰਾਈਮ ਮਾਹਿਰਾਂ ਦੀ ਮਦਦ ਲੈ ਕੇ ਸੀਸੀਟੀਵੀ ਫੁਟੇਜਾਂ ਕਢਵਾਈਆਂ ਜਾ ਰਹੀਆਂ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਵਿੱਢੀ ਜਾ ਚੁੱਕੀ ਹੈ।ਪੁਲਿਸ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਜਤਾਇਆ ਗਿਆ। -PTCNews


Top News view more...

Latest News view more...