ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨਾਲ ਹੋਇਆ ਵੱਡਾ ਧੋਖਾ ,ਖੁਦ ਕੀਤਾ ਬਿਆਨ
ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨਾਲ ਹੋਇਆ ਵੱਡਾ ਧੋਖਾ ,ਖੁਦ ਕੀਤਾ ਬਿਆਨ:ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਦੇ ਨਾਲ 50 ਹਜ਼ਾਰ ਡਾਲਰ ਦਾ ਧੋਖਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਧੋਖਾ ਕਿਸੇ ਬਿਗਾਨੇ ਨੇ ਨਹੀਂ ਕੀਤਾ ਸਗੋਂ ਉਸ ਦੇ ਆਪਣੇ ਹੀ ਇੱਕ ਦੋਸਤ ਨੇ ਕੀਤਾ ਹੈ।ਸਨੈਪਚੈਟ ‘ਤੇ ਪੋਸਟ ਪਾ ਕੇ ਸ਼ੈਰੀ ਮਾਨ ਨੇ ਆਪਣੇ ਨਾਲ ਹੋਏ ਇਸ ਧੋਖੇ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਉਸਨੇ ਆਪਣਾ ਘਰ ਖਰੀਦਣ ਲਈ 50 ਹਜ਼ਾਰ ਡਾਲਰ ਇਕੱਠੇ ਕੀਤੇ ਸਨ।ਉਸ ਨੇ ਦੱਸਿਆ ਕਿ ਵਿਦੇਸ਼ ਵਿੱਚ ਆਪਣਾ ਘਰ ਲੈਣ ਲਈ ਆਪਣੇ ਇੱਕ ਦੋਸਤ ਨੂੰ 50 ਹਜ਼ਾਰ ਡਾਲਰ ਦਿੱਤੇ ਸਨ।ਜਦ ਉਹ ਬਾਹਰ ਪਹੁੰਚਣਗੇ ਤਾਂ ਉਸ ਤੋਂ ਆਪਣੇ ਪੈਸੇ ਵਾਪਸ ਲੈ ਕੇ ਆਪਣਾ ਘਰ ਖਰੀਦ ਲੈਣਗੇ ਪਰ ਹੁਣ ਉਸ ਨੇ ਸ਼ੈਰੀ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਅਤੇ ਕਿਸੇ ਮੈਸਜ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ।ਆਪਣੇ ਨਾਲ ਹੋਏ ਧੋਖੇ ਬਾਰੇ ਸ਼ੈਰੀ ਨੇ ਕਿਹਾ ਕਿ ਜਿਸ ਨੇ ਵੀ ਉਸ ਨਾਲ ਧੋਖਾ ਕੀਤਾ ਹੈ ਉਸ ਦਾ ਨਾਮ ਜਲਦ ਹੀ ਜਨਤਕ ਕਰ ਦੇਣਗੇ।ਸ਼ੈਰੀ ਮਾਨ ਨਾਲ ਧੋਖਾ ਕਰਨ ਵਾਲੇ ਦਾ ਨਾਮ ਜਨਤਕ ਹੋਣ 'ਤੇ ਸੱਚ ਦਾ ਪਤਾ ਲੱਗੇਗਾ। -PTCNews