ਸਿੱਪੀ ਗਿੱਲ ਨੇ ਸਾਂਝੀ ਕੀਤੀ ਆਪਣੇ ਪੁੱਤਰ ਜੁਝਾਰ ਦੀ ਵੀਡੀਓ, ਕਿਹਾ ‘ਮੇਰੀ ਹਰ ਖੁਸ਼ੀ ਮੇਰੇ ਚਾਹੁਣ ਵਾਲਿਆਂ ਕਰਕੇ ਹੈ’
ਸਿੱਪੀ ਗਿੱਲ ਨੇ ਸਾਂਝੀ ਕੀਤੀ ਆਪਣੇ ਪੁੱਤਰ ਜੁਝਾਰ ਦੀ ਵੀਡੀਓ, ਕਿਹਾ ‘ਮੇਰੀ ਹਰ ਖੁਸ਼ੀ ਮੇਰੇ ਚਾਹੁਣ ਵਾਲਿਆਂ ਕਰਕੇ ਹੈ’,ਆਪਣੀ ਬੇਹਤਰੀਨ ਗਾਇਕੀ ਸਦਕਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਾ ਨਾਮ ਕਮਾਉਣ ਵਾਲੇ ਗਾਇਕ ਸਿੱਪੀ ਗਿੱਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਆਏ ਦਿਨ ਉਹ ਕੋਈ ਨਾ ਕੋਈ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹੇ 'ਚ ਉਹਨਾਂ ਨੇ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪੁੱਤ ਜੁਝਾਰ ਸਿੰਘ ਗਿੱਲ ਨਾਲ ਦਿਖਾਈ ਦੇ ਰਹੇ ਹਨ। ਹੋਰ ਪੜ੍ਹੋ: ਅਦਾਕਾਰ ਰਾਹੁਲ ਬੋਸ ਨੇ ਹੋਟਲ 'ਚ ਖਾਣ ਲਈ ਮੰਗਵਾਏ ਸੀ 2 ਕੇਲੇ, ਬਿੱਲ ਦੇਖ ਕੇ ਉੱਡੇ ਹੋਸ਼ (ਵੀਡੀਓ) https://www.instagram.com/p/B4-DqpHgfp9/?utm_source=ig_web_copy_link ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਪੁੱਤ ਜੱਟ ਦਾ…ਜੁਝਾਰ ਸਿੰਘ ਗਿੱਲ…ਮਿਸ ਯੂ ਗਿੱਲ ਸਾਬ ਇੰਡੀਆ ਜਲਦੀ ਆਓ..ਮੇਰੀ ਹਰ ਖੁਸ਼ੀ ਮੇਰੇ ਚਾਹੁਣ ਵਾਲਿਆਂ ਕਰਕੇ ਹੈ ਸੋ ਅੱਜ ਇਹ ਖੁਸ਼ੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਹੈ…ਇਹ ਮੇਰਾ ਨਹੀਂ ਤੁਹਾਡਾ ਜੁਝਾਰ ਸਿੰਘ ਹੈ…ਰੱਬ ਸਭ ਤੇ ਮਿਹਰ ਕਰੇ’ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਚਾਹੁਣ ਵਾਲੇ ਲਗਾਤਰ ਇਸ ਵੀਡੀਓ 'ਤੇ ਕੁਮੈਂਟ ਕਰ ਰਹੇ ਹਨ। -PTC News