Thu, Dec 25, 2025
Whatsapp

ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹੋਇਆ ਦਿਹਾਂਤ ,ਪਾਲੀਵੁੱਡ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ

Reported by:  PTC News Desk  Edited by:  Shanker Badra -- December 09th 2019 11:09 AM
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹੋਇਆ ਦਿਹਾਂਤ ,ਪਾਲੀਵੁੱਡ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ

ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹੋਇਆ ਦਿਹਾਂਤ ,ਪਾਲੀਵੁੱਡ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ

ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹੋਇਆ ਦਿਹਾਂਤ ,ਪਾਲੀਵੁੱਡ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ:ਲੁਧਿਆਣਾ : ਪ੍ਰਸਿੱਧ ਪੰਜਾਬੀ ਨੌਜਵਾਨ ਸੂਫੀ ਗਾਇਕ ਵਿੱਕੀ ਬਾਦਸ਼ਾਹ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਹੈ ਅਤੇ ਪੰਜਾਬੀ ਗਾਇਕਾਂ ਨੇ ਵੀ ਇਸ 'ਤੇ ਡੂੰਘਾ ਦੁੱਖ ਜਤਾਇਆ ਹੈ। ਉਹ ਮੈਟਰੋ ਨੇੜੇ ਜਲੰਧਰ ਬਾਈਪਾਸ ਜੀ.ਟੀ. ਰੋਡ ਦੇ ਰਹਿਣ ਵਾਲੇ ਸਨ। [caption id="attachment_367604" align="aligncenter" width="300"]Punjabi Sufi singer Vicky badshah Death In Sobti Hospital Ludhiana ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹੋਇਆ ਦਿਹਾਂਤ ,ਪਾਲੀਵੁੱਡ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ[/caption] ਇਸ ਸਬੰਧੀ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਵਿੱਕੀ ਬਾਦਸ਼ਾਹ ਸੋਬਤੀ ਹਸਪਤਾਲ ਵਿਚ ਇਲਾਜ ਅਧੀਨ ਸਨ ਅਤੇ ਉਥੇ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਵਿੱਕੀ ਬਾਦਸ਼ਾਹ ਦਾ ਇਕ ਪੁੱਤਰ ਅਤੇ 3 ਧੀਆਂ ਹਨ, ਜਿਨ੍ਹਾਂ ਵਿਚੋਂ ਇਕ ਧੀ ਉਨ੍ਹਾਂ ਨੇ ਗੋਦ ਲਈ ਸੀ। [caption id="attachment_367602" align="aligncenter" width="300"]Punjabi Sufi singer Vicky badshah Death In Sobti Hospital Ludhiana ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹੋਇਆ ਦਿਹਾਂਤ ,ਪਾਲੀਵੁੱਡ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ[/caption] ਦੱਸ ਦੇਈਏ ਕਿ ਸੂਫੀ ਗਾਇਕਵਿੱਕੀ ਬਾਦਸ਼ਾਹ ਸੋਬਤੀ ਹਸਪਤਾਲ ਵਿਚ ਇਲਾਜ ਅਧੀਨ ਸਨ, ਐਤਵਾਰ ਨੂੰ ਅਚਾਨਕ ਵਿੱਕੀ ਬਾਦਸ਼ਾਹ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਗੱਲ ਦੱਸੀ ਗਈ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵਿੱਕੀ ਬਾਦਸ਼ਾਹ ਨੇ ਦਮ ਤੋੜ ਦਿੱਤਾ ਹੈ। -PTCNews


Top News view more...

Latest News view more...

PTC NETWORK
PTC NETWORK