ਬਰੈਂਪਟਨ 'ਚ ਪੰਜਾਬੀ ਟਰੱਕ ਡ੍ਰਾਈਵਰ ਨੌਜਵਾਨ ਘਾਤਕ ਹਿੱਟ ਐਂਡ ਰਨ ਕੇਸ ਵਿੱਚ ਗ੍ਰਿਫਤਾਰ
Punjabi youth arrested in hit and run case in Brampton: ਬਰੈਂਪਟਨ ਦੇ ਇੱਕ ਟਰੱਕ ਡਰਾਈਵਰ ਨੂੰ ਇੱਕ ਘਾਤਕ ਹਿੱਟ ਐਂਡ ਰਨ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪਿਛਲੇ ਸਾਲ ਅਗਸਤ ਵਿੱਚ ਮਾਂਟਰੀਅਲ ਦੇ ਦੱਖਣ ਵੱਲ ਵਾਪਰਿਆ ਸੀ।
23 ਸਾਲ ਦੇ ਹਰਮਨਦੀਪ ਸਿੰਘ, ਨੂੰ ਇੱਕ ਵਿਅਕਤੀ ਦੀ ਮੌਤ, ਅਤੇ ਦੋ ਲੋਕਾਂ ਨੂੰ ਜ਼ਖਮੀ ਕਰ ਕੇ ਮੌਕੇ ਤੋਂ ਫਰਾਰ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਉਸਦੀ ਗ੍ਰਿਫਤਾਰੀ ਕਰ ਲਈ ਗਈ ਹੈ।
Punjabi youth arrested in hit and run case in Brampton: ਕਿਊਬੈਕ ਪ੍ਰੋਵਿੰਸ਼ੀਅਲ ਪੁਲਿਸ ਨੇ ਉਸਨੂੰ ਮਾਨਟ੍ਰੀਅਲ ਦੇ ਟਰੂਡੋ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਜਦੋਂ ਉਹ ਬੁੱਧਵਾਰ ਨੂੰ ਭਾਰਤ ਤੋਂ ਪਰਤਿਆ ਸੀ।
—PTC News