Fri, Apr 26, 2024
Whatsapp

ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਏ ਰਬਿੰਦਰ ਨਰਾਇਣ, ਗੁਰੂ ਘਰ ਟੇਕਿਆ ਮੱਥਾ

Written by  Pardeep Singh -- May 24th 2022 04:11 PM -- Updated: May 24th 2022 04:48 PM
ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਏ ਰਬਿੰਦਰ ਨਰਾਇਣ, ਗੁਰੂ ਘਰ ਟੇਕਿਆ ਮੱਥਾ

ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਏ ਰਬਿੰਦਰ ਨਰਾਇਣ, ਗੁਰੂ ਘਰ ਟੇਕਿਆ ਮੱਥਾ

ਪਟਿਆਲਾ:ਪੀਟੀਸੀ ਚੈਨਲ ਦੇ ਐਮ.ਡੀ. ਰਬਿੰਦਰ ਨਰਾਇਣ ਅੱਜ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਮਗਰੋਂ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਰਬਿੰਦਰ ਨਰਾਇਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਨੂੰ ਸ਼ੁਰੂ ਤੋਂ ਹੀ ਮਾਣਯੋਗ ਅਦਾਲਤ ਉਤੇ ਪੂਰਾ ਭਰੋਸਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਪੂਰਾ ਭਰੋਸਾ ਸੀ ਕਿ ਅਦਾਲਤ ਹਮੇਸ਼ਾ ਨਿਆਂ ਕਰੇਗੀ।    ਉਨ੍ਹਾਂ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਕੇਸ ਚੱਲੇਗਾ ਉਵੇਂ-ਉਵੇਂ ਹੀ ਜਾਂਚ ਹੁੰਦੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਨੈਨਸੀ ਘੁੰਮਣ ਦਾ ਪੀਟੀਸੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਸਾਰਾ ਸੱਚ ਅਦਾਲਤ ਦੇ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੱਚ ਦੀਆਂ ਪਰਤਾਂ ਹਮੇਸ਼ਾ ਖੁੱਲਦੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮਾਣਯੋਗ ਅਦਾਲਤ ਨੂੰ ਜੇਕਰ ਲੱਗਿਆ ਹੈ  ਤਾਂ ਹੀ ਮੈਨੂੰ ਜ਼ਮਾਨਤ ਦਿੱਤੀ ਹੈ। ਪੀਟੀਸੀ ਦੇ ਐਮਡੀ ਰਬਿੰਦਰ ਨਰਾਇਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ  ਕਾਨੂੰਨ ’ਚ ਪੂਰਾ ਭਰੋਸਾ ਸੀ,  ਕਿ ਸੱਚ ਸਾਹਮਣੇ ਆਉਣ ਤੇ ਜ਼ਮਾਨਤ ਵੀ ਮਿਲੇਗੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਰਿਹਾਅ ਹੋਣ ਤੋਂ ਬਾਅਦ ਗੁਰੂ ਸਾਹਿਬ ਦੇ ਦਰਸ਼ਨ ਕੀਤੇ।ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਐਫਆਈਆਰ ਨੂੰ ਆਧਾਰ ਬਣਾ ਕੇ ਮੈਨੂੰ ਝੂਠੇ ਕੇਸ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਸੱਚਾਈ ਅਸਲ ਤੱਥਾਂ ਤੋਂ ਕਿਤੇ ਹੱਟਕੇ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀਆਂ ਸੀਸੀਟੀਵੀ ਵਿੱਚ ਜੋ ਪੇਸ਼ ਕੀਤਾ ਗਿਆ ਸੀ ਉਸਤੋਂ ਪਤਾ ਲੱਗਦਾ ਹੈ ਕਿ ਇਲਜ਼ਾਮ ਕਿੰਨੇ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੋਰਟ ਵਿੱਚ ਸਾਰਾ ਮਾਮਲਾ ਜਾਣ ਤੋਂ ਬਾਅਦ ਹਰ ਪਹਿਲੂ ਤੋਂ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ ਅਤੇ ਅਸਲ ਸੱਚਾਈ ਦੀ ਪਰਤਾਂ ਖੁੱਲ੍ਹਣ ਲੱਗ ਪਈਆਂ ਹਨ।ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਕਿ ਸੱਚ ਅਦਾਲਤ ਵਿੱਚ ਸਾਹਣੇ ਆਉਣ ਤੇ ਜ਼ਮਾਨਤ ਮਿਲੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਦੇ ਵੀ ਝੂਠ ਦੇ ਪੈਰ ਨਹੀ ਹੁੰਦੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਪੀਟੀਸੀ ਪਰਿਵਾਰ ਹਮੇਸ਼ਾ ਸੇਵਾ ਕਰਦਾ ਅਤੇ ਸੇਵਾ ਕਰਦਾ ਰਹੇਗਾ। ਇਹ ਵੀ ਪੜ੍ਹੋ;ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ਼ ਦੀ ਸਹਾਇਤਾ ਨਾਲ ਵਿਉਂਤਬੰਦੀ ਬਣਾਉਣ: ਮੀਤ ਹੇਅਰ -PTC News


Top News view more...

Latest News view more...