Sun, Feb 15, 2026
Whatsapp

USA ’ਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼, 6 ਦਿਨ ਪਹਿਲਾਂ ਹੋਇਆ ਸੀ ਲਾਪਤਾ

Indian Student Death In USA : ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਲਾਪਤਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਪੁਲਿਸ ਨੇ ਲਾਪਤਾ ਵਿਦਿਆਰਥੀ ਦੀ ਲਾਸ਼ ਬਰਾਮਦ ਕਰ ਲਈ ਹੈ। 22 ਸਾਲਾ ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਰਹਿਣ ਵਾਲੇ ਸਾਕੇਤ ਸ਼੍ਰੀਨਿਵਾਸਈਆ ਵਜੋਂ ਹੋਈ ਹੈ

Reported by:  PTC News Desk  Edited by:  Shanker Badra -- February 15th 2026 01:36 PM
USA ’ਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼, 6 ਦਿਨ ਪਹਿਲਾਂ ਹੋਇਆ ਸੀ ਲਾਪਤਾ

USA ’ਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼, 6 ਦਿਨ ਪਹਿਲਾਂ ਹੋਇਆ ਸੀ ਲਾਪਤਾ

Indian Student Death In USA : ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਲਾਪਤਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਪੁਲਿਸ ਨੇ ਲਾਪਤਾ ਵਿਦਿਆਰਥੀ ਦੀ ਲਾਸ਼ ਬਰਾਮਦ ਕਰ ਲਈ ਹੈ। 22 ਸਾਲਾ ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਰਹਿਣ ਵਾਲੇ ਸਾਕੇਤ ਸ਼੍ਰੀਨਿਵਾਸਈਆ ਵਜੋਂ ਹੋਈ ਹੈ, ਜੋ ਕਿ ਯੂਸੀ ਬਰਕਲੇ (ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ) ਵਿੱਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਿਹਾ ਸੀ। ਸਾਕੇਤ ਸ਼੍ਰੀਨਿਵਾਸਈਆ 9 ਫਰਵਰੀ ਨੂੰ ਲਾਪਤਾ ਹੋ ਗਿਆ ਸੀ।

ਸਾਕੇਤ ਸ਼੍ਰੀਨਿਵਾਸਈਆ ਅਮਰੀਕਾ ਵਿਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿਚ ਵਿਦਿਆਰਥੀ ਸੀ। ਸੈਨ ਫਰਾਂਸਿਸਕੋ ਵਿਚ ਭਾਰਤੀ ਦੂਤਾਵਾਸ ਨੇ ਇਕ ਐਕਸ-ਪੋਸਟ ਵਿਚ ਜਾਣਕਾਰੀ ਸਾਂਝੀ ਕੀਤੀ, ਜਿਸ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਵਿਦਿਆਰਥੀ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਉਸ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਭੇਜਣ ਲਈ ਹਰ ਜ਼ਰੂਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ।


 ਮਈ 2026 ਵਿੱਚ ਪੂਰੀ ਹੋਣੀ ਸੀ ਡਿਗਰੀ 

ਸਾਕੇਤ ਸ਼੍ਰੀਨਿਵਾਸਈਆ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿੱਚ ਕੈਮੀਕਲ ਅਤੇ ਬਾਇਓਮੋਲੀਕਿਊਲਰ ਇੰਜੀਨੀਅਰਿੰਗ ਵਿਭਾਗ ਵਿੱਚ ਇੱਕ ਵਿਦਿਆਰਥੀ ਸੀ। ਉਸਦੀ ਡਿਗਰੀ ਮਈ 2026 ਵਿੱਚ ਪੂਰੀ ਹੋਣੀ ਸੀ ਪਰ ਉਸ ਤਾਰੀਖ ਤੋਂ ਪਹਿਲਾਂ ਉਸਦੀ ਮੌਤ ਹੋ ਗਈ। ਉਹ ਮੂਲ ਰੂਪ ਵਿੱਚ ਭਾਰਤ ਤੋਂ ਸੀ। ਕਰਨਾਟਕ ਦੇ ਰਹਿਣ ਵਾਲੇ ਸਾਕੇਤ ਸ਼੍ਰੀਨਿਵਾਸਈਆ ਨੇ ਪਹਿਲਾਂ ਆਈਆਈਟੀ ਮਦਰਾਸ ਤੋਂ ਆਪਣੀ ਅੰਡਰਗ੍ਰੈਜੁਏਟ ਡਿਗਰੀ ਪ੍ਰਾਪਤ ਕੀਤੀ ਸੀ। ਸਾਕੇਤ ਸ਼੍ਰੀਨਿਵਾਸਈਆ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਸਦੇ ਪਰਿਵਾਰ ਦਾ ਰੋ -ਰੋ ਬੁਰਾ ਹੈ।

ਆਖਰੀ ਵਾਰ 9 ਫਰਵਰੀ ਨੂੰ ਪਰਿਵਾਰ ਨਾਲ ਹੋਈ ਸੀ ਗੱਲ 

ਜਾਣਕਾਰੀ ਅਨੁਸਾਰ ਸਾਕੇਤ ਸ਼੍ਰੀਨਿਵਾਸਈਆ ਨੂੰ ਆਖਰੀ ਵਾਰ ਕੈਲੀਫੋਰਨੀਆ ਦੇ ਟਿਲਡਨ ਰੀਜਨਲ ਪਾਰਕ ਦੇ ਨੇੜੇ ਦੇਖਿਆ ਗਿਆ ਸੀ। ਸਾਕੇਤ ਦੇ ਪਿਤਾ ਨੇ ਦੱਸਿਆ ਕਿ ਉਸਨੇ ਆਖਰੀ ਵਾਰ 9 ਫਰਵਰੀ ਨੂੰ ਗੱਲ ਕੀਤੀ ਸੀ। ਉਸ ਤੋਂ ਬਾਅਦ ਉਸਦਾ ਸੰਪਰਕ ਨਹੀਂ ਹੋਇਆ ਹੈ। ਉਸਦੇ ਦੋਸਤਾਂ ਅਤੇ ਰੂਮਮੇਟ ਨਾਲ ਸੰਪਰਕ ਕੀਤਾ ਪਰ ਉਸਨੂੰ ਕੋਈ ਜਾਣਕਾਰੀ ਨਹੀਂ ਮਿਲੀ। ਬਰਕਲੇ ਪੁਲਿਸ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅੱਜ ਐਤਵਾਰ ਨੂੰ ਸਾਕੇਤ ਦੀ ਲਾਸ਼ ਮਿਲਣ ਦੀ ਪੁਸ਼ਟੀ ਹੋਈ ਹੈ।

- PTC NEWS

Top News view more...

Latest News view more...

PTC NETWORK
PTC NETWORK