ਪੰਜਾਬ 'ਚ ਕੌਣ ਹੋਵੇਗਾ ਕਾਂਗਰਸ ਦਾ CM ਚਿਹਰਾ ? ਅੱਜ ਆਵੇਗਾ ਫੈਸਲਾ
ਇਸ ਵਿਚਕਾਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਰਵੱਈਆ ਬਦਲਦਾ ਨਜ਼ਰ ਆ ਰਿਹਾ ਹੈ। ਇਕ ਇੰਟਰਵਿਊ ਵਿਚ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਹਰ ਫੈਸਲੇ ਨੂੰ ਸਵੀਕਾਰ ਕਰਨਗੇ। ਇਸ ਦੌਰਾਨ ਹੁਣ ਰਾਹੁਲ ਗਾਂਧੀ ਦੇ ਸੀਐਮ ਚਿਹਰੇ ਦੇ ਐਲਾਨ ਤੋਂ ਹੀ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰਦੇ ਸੰਕੇਤ ਦਿੱਤੇ ਹਨ ਕਿ ਸਾਰੇ ਫੈਸਲੇ ਮੰਨਣਗੇ।
ਇਥੇ ਪੜ੍ਹੋ ਹੋਰ ਖ਼ਬਰਾਂ: U19 World Cup 2022: 5ਵੀਂ ਵਾਰ ਭਾਰਤ ਨੇ ਜਿੱਤਿਆ U19 ਵਿਸ਼ਵ ਕੱਪ 2022, ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਪੰਜਾਬ ਕਾਂਗਰਸ 'ਚ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਸਿੱਧੂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਇਸ ਦੁਬਿਧਾ 'ਚੋਂ ਨਿਕਲਦਾ ਹੈ ਤਾਂ ਕਾਂਗਰਸ ਨੂੰ 60 ਤੋਂ 70 ਸੀਟਾਂ ਮਿਲਣੀਆਂ ਯਕੀਨੀ ਹਨ। ਮੁੱਖ ਮੰਤਰੀ ਦੀ ਕੁਰਸੀ ਨੂੰ ਅਲਾਦੀਨ ਦਾ ਚਿਰਾਗ ਦੱਸਦੇ ਹੋਏ ਚਰਨਜੀਤ ਚੰਨੀ 111 ਦਿਨਾਂ ਬਾਅਦ ਪੂਰੇ 5 ਸਾਲ ਮੰਗ ਰਹੇ ਹਨ। ਸੁਨੀਲ ਜਾਖੜ ਵੱਲੋਂ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਜਾ ਰਿਹਾ ਹੈ। ਉਹ ਚੰਨੀ ਦੇ ਹੱਕ ਵਿੱਚ ਹਨ।
ਗੌਰਤਲਬ ਹੈ ਕਿ ਪਿਛਲੇ ਹਫ਼ਤੇ ਜਲੰਧਰ ਵਿੱਚ ਇੱਕ ਡਿਜੀਟਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਸੀ ਕਿ ਚੰਨੀ ਅਤੇ ਸਿੱਧੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਪਾਰਟੀ ਵੱਲੋਂ ਜਿਸ ਨੂੰ ਵੀ ਮੁੱਖ ਮੰਤਰੀ ਅਹੁਦੇ ਲਈ ਚੁਣਿਆ ਜਾਵੇਗਾ, ਦੂਜਾ ਉਸ ਦਾ ਸਮਰਥਨ ਕਰੇਗਾ।
-PTC News