ਰੇਲਵੇ ਸਟੇਸ਼ਨਾਂ ਨੂੰ ਉਡਾਉਣ ਸਬੰਧੀ ਮਿਲਿਆ ਧਮਕੀ ਭਰਿਆ ਪੱਤਰ,ਰੇਲਵੇ ਸਟੇਸ਼ਨਾਂ 'ਤੇ ਅਲਰਟ
ਪਠਾਨਕੋਟ ਅੰਮ੍ਰਿਤਸਰ ਫ਼ਿਰੋਜਪੁਰ ਤੇ ਹੋਰ ਵੱਖ-ਵੱਖ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।ਪੱਤਰ 'ਚ ਜੈਸ਼ ਮੁਹੰਮਦ ਏਰੀਆ ਕਮਾਂਡਰ ਦਾ ਨਾਂ,ਕਰਾਚੀ,ਪਾਕਿਸਤਾਨ ਲਿਖਿਆ ਗਿਆ ਹੈ।ਇਹ ਪੱਤਰ ਹਿੰਦੀ 'ਚ ਲਿਖਿਆ ਹੋਇਆ ਹੈ।
ਰੇਲਵੇ ਪੁਲਿਸ ਨੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਹੈ।ਕਿਸੇ ਵਿਅਕਤੀ ਵੱਲੋਂ ਇਹ ਪੱਤਰ ਗੁਰਦਾਸਪੁਰ ਸਟੇਸ਼ਨ 'ਤੇ ਆਪਣੇ ਘਰ ਜਾ ਰਹੇ ਭੜੋਲੀ ਸਟੇਸ਼ਨ ਮਾਸਟਰ ਨੂੰ ਫੜਾਉਣ ਸਬੰਧੀ ਦੱਸਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਗੁਰਦਾਸਪੁਰ ਤੇ ਪਠਾਨਕੋਟ ਰੇਲਵੇ ਸਟੇਸ਼ਨਾਂ 'ਤੇ ਅਲਰਟ ਹੈ।
-PTCNews