Tue, Apr 30, 2024
Whatsapp

ਰਾਜ ਸਭਾ 'ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ

Written by  Jashan A -- January 09th 2019 10:09 PM -- Updated: January 09th 2019 10:29 PM
ਰਾਜ ਸਭਾ 'ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ

ਰਾਜ ਸਭਾ 'ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ

ਰਾਜ ਸਭਾ 'ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ,ਕੇਂਦਰ ਸਰਕਾਰ ਵਲੋਂ ਆਰਥਿਕ ਤੌਰ ‘ਤੇ ਕਮਜ਼ੋਰ ਜਨਰਲ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਨੌਕਰੀ ਤੇ ਵਿੱਦਿਅਕ ਅਦਾਰਿਆਂ ਵਿੱਚ 10% ਰਾਖਵਾਂਕਰਨ ਦੇਣ ਦਾ ਬਿੱਲ ਅੱਜ ਦੇਰ ਰਾਤ ਰਾਜ ਸਭਾ ਵਿਚ ਵੀ ਪਾਸ ਹੋ ਗਿਆ। [caption id="attachment_238423" align="aligncenter" width="300"]Rajya Sabha passes reservation bill providing reservation for ‘economically weaker’ general category ਰਾਜ ਸਭਾ 'ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ[/caption] ਲੋਕ ਸਭਾ ਵਿਚ ਇਹ ਬਿੱਲ ਕੱਲ ਪਾਸ ਹੋ ਗਿਆ ਸੀ। ਰਾਜ ਸਭਾ ਵਿਚ ਬਿੱਲ ਦੇ ਹੱਕ ਵਿਚ ਵੋਟਾਂ ਪਈਆਂ ਜਦੋਂ ਕਿ ਵਿਰੋਧ ਵਿਚ ਵੋਟਾਂ ਪਈਆਂ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਇਹ ਰਾਖਵਾਂਕਰਨ ਪਹਿਲਾਂ ਤੋਂ ਜਾਰੀ ਕੋਟਿਆਂ ਨਾਲ ਛੇੜਛਾੜ ਤੋਂ ਬਗ਼ੈਰ ਲਾਗੂ ਕੀਤਾ ਜਾਵੇਗਾ। [caption id="attachment_238434" align="aligncenter" width="300"]resrevation bill ਰਾਜ ਸਭਾ 'ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ[/caption] ਅੱਜ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਵੱਲੋਂ ਬਿੱਲ ਰਾਜ ਸਭਾ ‘ਚ ਪੇਸ਼ ਕੀਤਾ ਗਿਆ ਸੀ ।ਇਸ ਦੌਰਾਨ ਜਨਰਲ ਰਾਖਵਾਂਕਰਨ ਬਿੱਲ ‘ਤੇ ਕਾਫੀ ਹੰਗਾਮਾ ਹੋਇਆ ਪਰ ਹੰਗਾਮੇ ਤੋਂ ਬਾਅਦ ਰਾਜ ਸਭਾ 'ਚ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ।ਬਿੱਲ ਨੂੰ ਪਾਸ ਕਰਨ ਲਈ ਕੁਲ 172 ਵਿਚੋਂ 165 ਵੋਟਾਂ ਹਾਂ 'ਚ ਤੇ 7 ਵੋਟਾਂ ਵਿਰੋਧ 'ਚ ਪਈਆਂ। [caption id="attachment_238421" align="aligncenter" width="300"]rajy sabha ਰਾਜ ਸਭਾ 'ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਲੋਕ ਸਭਾ 'ਚ ਇਹ ਬਿੱਲ ਪੇਸ਼ ਕੀਤਾ ਗਿਆ ਸੀ ,ਜਿਥੇ ਬਿੱਲ ਭਾਰੀ ਬਹੁਮਤ ਨਾਲ ਪਾਸ ਹੋ ਗਿਆ ਹੈ। ਲੋਕ ਸਭਾ ‘ਚ ਇਸ ਬਿੱਲ ਦੇ ਹੱਕ ‘ਚ 323 ਸਾਂਸਦਾਂ ਨੇ ਵੋਟ ਪਾਈ ਸੀ। -PTC News


Top News view more...

Latest News view more...