Mon, Apr 29, 2024
Whatsapp

ਹਲਕਾ ਰਾਜਾਸਾਂਸੀ 'ਚ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ , ਦਿੱਤਾ ਇਹ ਸੁਨੇਹਾ

Written by  Shanker Badra -- December 30th 2018 10:37 AM
ਹਲਕਾ ਰਾਜਾਸਾਂਸੀ 'ਚ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ , ਦਿੱਤਾ ਇਹ ਸੁਨੇਹਾ

ਹਲਕਾ ਰਾਜਾਸਾਂਸੀ 'ਚ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ , ਦਿੱਤਾ ਇਹ ਸੁਨੇਹਾ

ਹਲਕਾ ਰਾਜਾਸਾਂਸੀ 'ਚ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ , ਦਿੱਤਾ ਇਹ ਸੁਨੇਹਾ:ਪੰਜਾਬ 'ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਕਰਕੇ ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ।ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਵਾਸਤੇ ਠੰਡ ਦੀ ਕੋਈ ਪ੍ਰਵਾਹ ਨਹੀਂ ਹੈ। [caption id="attachment_234211" align="aligncenter" width="300"]Rajasansi groom marriage before Vote Proper Use
ਹਲਕਾ ਰਾਜਾਸਾਂਸੀ 'ਚ ਲਾੜੇ ਨੇ ਘੋੜੀ ਚਾੜਨ ਤੋਂ ਪਹਿਲਾਂ ਪਾਈ ਵੋਟ , ਦਿੱਤਾ ਇਹ ਸੁਨੇਹਾ[/caption] ਇਸ ਦੌਰਾਨ ਇੱਕ ਪਾਸੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਸ਼ੁਰਾ 'ਚ ਲੋਕਾਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।ਓਥੇ ਹੀ ਦੂਜੇ ਪਾਸੇ ਹਲਕਾ ਰਾਜਾਸਾਂਸੀ 'ਚ ਲਾੜੇ ਨੇ ਘੋੜੀ ਚਾੜਨ ਤੋਂ ਪਹਿਲਾਂ ਆਪਣੀ ਵੋਟ ਪਾਈ ਹੈ। [caption id="attachment_234210" align="aligncenter" width="300"]Rajasansi groom marriage before Vote Proper Use
ਹਲਕਾ ਰਾਜਾਸਾਂਸੀ 'ਚ ਲਾੜੇ ਨੇ ਘੋੜੀ ਚਾੜਨ ਤੋਂ ਪਹਿਲਾਂ ਪਾਈ ਵੋਟ , ਦਿੱਤਾ ਇਹ ਸੁਨੇਹਾ[/caption] ਇਸ ਦੌਰਾਨ ਲਾੜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ,ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਪਿੰਡ ਦੇ ਸਰਬ-ਪੱਖੀ ਵਿਕਾਸ ਲਈ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਲਈ ਵੋਟ ਪਾਈ ਹੈ। [caption id="attachment_234208" align="aligncenter" width="300"]Rajasansi groom marriage before Vote Proper Use
ਹਲਕਾ ਰਾਜਾਸਾਂਸੀ 'ਚ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ , ਦਿੱਤਾ ਇਹ ਸੁਨੇਹਾ[/caption] ਦੱਸ ਦੇਈਏ ਕਿ ਪੰਜਾਬ ਭਰ 'ਚ ਪੰਚਾਇਤੀ ਚੋਣਾਂ ਲਈ 1,27,87,395 ਵੋਟਰ ਹਨ, ਜਿੰਨ੍ਹਾਂ 'ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ।ਇਸ ਦੇ ਨਾਲ ਹੀ 13276 ਪੰਚਾਇਤਾਂ 'ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਪੰਜਾਬ ਅੰਦਰ ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ 'ਚ ਹਨ ਸੂਬੇ 'ਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ। -PTCNews


Top News view more...

Latest News view more...