ਪੁਲਿਸ ਮੁਲਾਜ਼ਮ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ :ਪੁਲਿਸ ਕਰਮੀ 'ਤੇ ਦਰਜ ਹੋਇਆ ਪਰਚਾ
ਪੁਲਿਸ ਮੁਲਾਜ਼ਮ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ :ਪੁਲਿਸ ਕਰਮੀ 'ਤੇ ਦਰਜ ਹੋਇਆ ਪਰਚਾ:ਰਾਜਸਥਾਨ : ਰਾਜਸਥਾਨ ਦੇ ਭਰਤਪੁਰ ਵਿੱਚ ਬੀਤੇ ਦਿਨੀ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਸਿੱਖ ਨੌਜਵਾਨ ਦੀ ਸ਼ਰੇਆਮ ਬਾਜ਼ਾਰ ਵਿੱਚ ਕੁੱਟਮਾਰ ਅਤੇ ਦਸਤਾਰ ਉਛਾਲਣ ਦਾ ਮਾਮਲਾ ਸਾਹਮਣੇ ਆਇਆ ਸੀ। [caption id="attachment_242456" align="aligncenter" width="300"] ਪੁਲਿਸ ਮੁਲਾਜ਼ਮ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ : ਪੁਲਿਸ ਕਰਮੀ 'ਤੇ ਦਰਜ ਹੋਇਆ ਪਰਚਾ[/caption] ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ, ਉਹ ਰਿਕਸ਼ਾ ਚਲਾਉਂਦਾ ਹੈ।ਜਿਸ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਹੈ। [caption id="attachment_242458" align="aligncenter" width="300"] ਪੁਲਿਸ ਮੁਲਾਜ਼ਮ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ : ਪੁਲਿਸ ਕਰਮੀ 'ਤੇ ਦਰਜ ਹੋਇਆ ਪਰਚਾ[/caption] ਇਸ ਘਟਨਾ ਤੋਂ ਬਾਅਦ ਪੁਲਿਸ ਕਰਮੀ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਵਰਨਣਯੋਗ ਹੈ ਕਿ ਇਸ ਪੁਲਿਸ ਕਰਮੀ ਨੂੰ ਮੁਅੱਤਲ ਕਰ ਦਿਤਾ ਗਿਆ ਸੀ ਪਰ ਸਿੱਖ ਜਥੇਬੰਦੀਆਂ ਇਸ 'ਤੇ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੀਆਂ ਸਨ। [caption id="attachment_242459" align="aligncenter" width="300"] ਪੁਲਿਸ ਮੁਲਾਜ਼ਮ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ : ਪੁਲਿਸ ਕਰਮੀ 'ਤੇ ਦਰਜ ਹੋਇਆ ਪਰਚਾ[/caption] ਜਾਣਕਾਰੀ ਮੁਤਾਬਕ ਟ੍ਰੈਫਿਕ ਪੁਲਿਸ ਮੁਲਾਜ਼ਮ ਰਾਜੇਂਦਰ ਸਿੰਘ ਨੇ ਰਿਕਸ਼ਾ ਲੈ ਕੇ ਖੜ੍ਹੇ ਸਿੱਖ ਨੌਜਵਾਨ ਨੂੰ ਰਿਕਸ਼ਾ ਹਟਾਉਣ ਲਈ ਕਿਹਾ, ਪਰ ਰਿਕਸ਼ਾ ਚਾਲਕ ਨੂੰ ਰਿਕਸ਼ਾ ਹਟਾਉਣ ਵਿੱਚ ਥੋੜ੍ਹੀ ਦੇਰ ਕੀ ਹੋਈ ਹੈ। ਪੁਲਿਸ ਮੁਲਾਜ਼ਮ ਨੂੰ ਇੰਨਾ ਗੁੱਸਾ ਆ ਗਿਆ ਕਿ ਉਸਨੇ ਰਿਕਸ਼ਾ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਹੈ। -PTCNews