Fri, Dec 26, 2025
Whatsapp

ਮਾਨਸਿਕ ਤੌਰ 'ਤੇ ਸੀ ਕਿਸਾਨ ਪਰੇਸ਼ਾਨ, ਅੱਕ ਕੇ ਚੁੱਕਿਆ ਇਹ ਵੱਡਾ ਕਦਮ

Reported by:  PTC News Desk  Edited by:  Joshi -- October 27th 2018 02:38 PM
ਮਾਨਸਿਕ ਤੌਰ 'ਤੇ ਸੀ ਕਿਸਾਨ ਪਰੇਸ਼ਾਨ, ਅੱਕ ਕੇ ਚੁੱਕਿਆ ਇਹ ਵੱਡਾ ਕਦਮ

ਮਾਨਸਿਕ ਤੌਰ 'ਤੇ ਸੀ ਕਿਸਾਨ ਪਰੇਸ਼ਾਨ, ਅੱਕ ਕੇ ਚੁੱਕਿਆ ਇਹ ਵੱਡਾ ਕਦਮ

ਮਾਨਸਿਕ ਤੌਰ 'ਤੇ ਸੀ ਕਿਸਾਨ ਪਰੇਸ਼ਾਨ, ਅੱਕ ਕੇ ਚੁੱਕਿਆ ਇਹ ਵੱਡਾ ਕਦਮ,ਰਾਮਪੁਰਾ: ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਖੁਦਕੁਸ਼ੀਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਪੰਜਾਬ ਦੇ ਅਨੇਕਾਂ ਹੀ ਕਿਸਾਨ ਇਸ ਅੱਗ ਵਿੱਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਖੁਦਕੁਸ਼ੀਆਂ ਦਾ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹਾ ਹੀ ਇੱਕ ਤਾਜਾ ਮਾਮਲਾ ਰਾਮਪੁਰਾ ਕਸਬੇ ਦੇ ਪਿੰਡ ਘੁੰਨਸ ਦਾ ਹੈ, ਜਿਥੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇੱਕ ਕਿਸਾਨ ਨੇ ਮਾਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੱਜ ਸਵੇਰੇ ਪੰਜ ਵਜੇ ਦੀ ਹੈ। ਇਸ ਦੌਰਾਨ ਮ੍ਰਿਤਕ ਦੀ ਪਹਿਚਾਣ ਬਲਵੀਰ ਸਿੰਘ ਵਾਸੀ ਘੁੰਨਸ ਵਜੋਂ ਹੋਈ ਹੈ। ਹੋਰ ਪੜ੍ਹੋ:ਨਸ਼ੇੜੀ ਨੇ ਕੀਤਾ 6 ਸਾਲਾ ਲੜਕੀ ਨਾਲ ਬਲਾਤਕਾਰ ਸੂਤਰਾਂ ਅਨੁਸਾਰ ਮ੍ਰਿਤਕ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ ਅਤੇ ਇਸੇ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ।ਉਸ ਕੋਲ ਅੱਧਾ ਏਕੜ ਜ਼ਮੀਨ ਸੀ, ਜਿਹੜੀ ਉਹ ਠੇਕੇ 'ਤੇ ਦੇ ਕੇ ਗੁਜ਼ਾਰਾ ਕਰਦਾ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। —PTC News


Top News view more...

Latest News view more...

PTC NETWORK
PTC NETWORK