Mon, Apr 29, 2024
Whatsapp

ਸਰਨਾ ਦਲ ਨੇ ਭਾੜੇ ਦੀ ਭੀੜ ਲਿਆ ਕੇ ਆਪਣੇ ਗੁਆਚੇ ਸਿਆਸੀ ਵਜੂਦ ਦੀ ਝਾਂਕੀ ਪੇਸ਼ ਕੀਤੀ:ਰਣਜੀਤ ਕੌਰ

Written by  Shanker Badra -- May 22nd 2018 06:28 PM
ਸਰਨਾ ਦਲ ਨੇ ਭਾੜੇ ਦੀ ਭੀੜ ਲਿਆ ਕੇ ਆਪਣੇ ਗੁਆਚੇ ਸਿਆਸੀ ਵਜੂਦ ਦੀ ਝਾਂਕੀ ਪੇਸ਼ ਕੀਤੀ:ਰਣਜੀਤ ਕੌਰ

ਸਰਨਾ ਦਲ ਨੇ ਭਾੜੇ ਦੀ ਭੀੜ ਲਿਆ ਕੇ ਆਪਣੇ ਗੁਆਚੇ ਸਿਆਸੀ ਵਜੂਦ ਦੀ ਝਾਂਕੀ ਪੇਸ਼ ਕੀਤੀ:ਰਣਜੀਤ ਕੌਰ

ਸਰਨਾ ਦਲ ਨੇ ਭਾੜੇ ਦੀ ਭੀੜ ਲਿਆ ਕੇ ਆਪਣੇ ਗੁਆਚੇ ਸਿਆਸੀ ਵਜੂਦ ਦੀ ਝਾਂਕੀ ਪੇਸ਼ ਕੀਤੀ:ਰਣਜੀਤ ਕੌਰ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਸਰਨਾ ਦਲ ਦੀਆਂ ਬੀਬੀਆਂ ਵੱਲੋਂ ਅੱਜ ਕੀਤਾ ਗਿਆ ਪ੍ਰਦਰਸ਼ਨ ਵਿਵਾਦਾਂ ’ਚ ਆ ਗਿਆ ਹੈ।ਕਥਿਤ ਮਹਿਲਾ ਸ਼ੋਸ਼ਣ ਦੇ ਦੋਸ਼ੀ ਅਧਿਕਾਰੀਆਂ ਦੀ ਜਾਂਚ ਉਪਰੰਤ ਨੌਕਰੀ ਬਹਾਲੀ ਦੇ ਖਿਲਾਫ਼ ਪ੍ਰਦਰਸ਼ਨ ਕਰਨ ਆਈਆਂ ਮੁੱਠੀ ਭਰ ਬੀਬੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸ਼ਹੀਦੀ ਸਥਾਨ ਦੀ ਬੇਅਦਬੀ ਕਰਨ ਦੀ ਗੁਸਤਾਖੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁਖ ਦਰਵਾਜੇ ਦੀ ਡਿਉਢੀ ਤੱਕ ਹੁੱਲੜਬਾਜ਼ੀ ਕਰਕੇ ਸਿੱਖ ਮਰਿਯਾਦਾ ਅਤੇ ਸਿੱਖੀ ਸਿਧਾਂਤਾ ਨੂੰ ਪਿੱਠ ਦਿਖਾਉਣ ਦੀ ਗਲਤੀ ਕੀਤੀ ਹੈ।ਉਕਤ ਦਾਅਵਾ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਅਤੇ ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਬਿਆਨ ’ਚ ਕੀਤਾ। ਉਨ੍ਹਾਂ ਦੱਸਿਆ ਕਿ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਣ ਵਾਲੇ ਵਿਆਹ ਸਮਾਗਮਾਂ ’ਚ ਸ਼ਾਮਲ ਬੈਂਡ,ਘੋੜੀ ਆਦਿ ਨੂੰ ਗੁਰਦੁਆਰਾ ਸਾਹਿਬ ਦੇ ਮੁਖ ਦਰਵਾਜੇ ਤੋਂ ਕਾਫੀ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਹੈ,ਕਿਉਂਕਿ ਸ਼ਹੀਦੀ ਸਥਾਨ ’ਤੇ ਅਜਿਹਾ ਹੁੱਲੜਬਾਜ਼ੀ ਜਾਂ ਹਉਮੈ ਨੂੰ ਪੱਠੇ ਪਾਉਣ ਵਾਲੀ ਜੀਵਨ ਸ਼ੈਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਰਨਾ ਦਲ ਦੀਆਂ ਬੀਬੀਆਂ ਨੇ ਮੁਖ ਦਰਵਾਜੇ ’ਤੇ ਨਾਰ੍ਹੇਬਾਜ਼ੀ ਕਰਕੇ ਗੁਰੂਘਰ ਦੀ ਬੇਅਦਬੀ ਕੀਤੀ ਹੈ।ਕਿਉਂਕਿ ਇਹਨਾਂ ਬੀਬੀਆਂ ’ਚ ਸ਼ਾਮਲ 80 ਫੀਸਦੀ ਤੋਂ ਵੱਧ ਬੀਬੀਆਂ ਗੈਰ ਸਿੱਖ ਹੋਣ ਕਰਕੇ ਮਰਿਯਾਦਾ ਤੋਂ ਅਨਜਾਣ ਸਨ।ਉਕਤ ਗੈਰਸਿੱਖ ਬੀਬੀਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਹੋਰ ਲਾਲਚਾਂ ਅਧੀਨ ਭੀੜ ਦੇ ਤੌਰ ’ਤੇ ਇੱਕਤ੍ਰ ਕਰਕੇ ਲਿਆਉਣ ਦਾ ਮੀਡੀਆ ਰਿਪੋਰਟਾਂ ’ਚ ਹਵਾਲਾ ਆਇਆ ਹੈ।ਇਹਨਾ ਬੀਬੀਆਂ ਨੇ ਖੁਦ ਇਸ ਗੱਲ ਦਾ ਇਕਬਾਲ ਵੀ ਮੀਡੀਆ ਅੱਗੇ ਕੀਤਾ ਹੈ। ਰਣਜੀਤ ਕੌਰ ਨੇ ਦੋਸ਼ ਲਗਾਇਆ ਕਿ ਸਰਨਾ ਭਰਾਵਾਂ ਨੇ ਕਾਲੀ ਵੇਂਈ ਅਤੇ ਬਿਆਸ ਦਰਿਆ ਦੇ ਪਾਣੀ ਨੂੰ ਦੂਸ਼ਿਤ ਕਰਨ ਤੋਂ ਬਾਅਦ ਹੁਣ ਗੁਰੂਘਰ ਦੀ ਮਰਿਯਾਦਾ ਦਾ ਭੋਗ ਪਾਉਣ ਦਾ ਬੀੜਾ ਚੁੱਕ ਲਿਆ ਹੈ ਅਤੇ ਨਾਲ ਹੀ ਕਮੇਟੀ ਦੇ ਖਿਲਾਫ਼ ਪ੍ਰਦਰਸ਼ਨ ’ਚ ਭਾੜੇ ਦੀ ਭੀੜ ਲਿਆ ਕੇ ਆਪਣੇ ਗੁਆਚੇ ਸਿਆਸੀ ਵਜੂਦ ਦੀ ਝਾਂਕੀ ਪੇਸ਼ ਕਰ ਦਿੱਤੀ ਹੈ।ਰਣਜੀਤ ਕੌਰ ਨੇ ਸਰਨਾ ਦਲ ਦੀ ਪ੍ਰਧਾਨ ਬੀਬੀ ਹਰਮੀਤ ਕੌਰ ਵਾਲੀਆ ਨੂੰ ਸਵਾਲ ਪੁੱਛਿਆ ਕਿ ਜਦੋਂ ਸਰਨਾ ਦਲ ਦੇ 2 ਦਿੱਲੀ ਕਮੇਟੀ ਮੈਂਬਰਾਂ ਦੀਆਂ ਵੀਡੀਓ ਸੀ.ਡੀ. ਸਾਹਮਣੇ ਆਈਆਂ ਸਨ ਤਾਂ ਉਹ ਮੁਜਾਹਰਾ ਕਰਨ ਸਰਨਾ ਦੇ ਨਿਵਾਸ ’ਤੇ ਕਿਊਂ ਨਹੀਂ ਗਈ ਸੀ ? ਲਗਭਗ 5 ਲੱਖ ਸਿੱਖ ਬੀਬੀਆਂ ਦੀ ਵੱਸੋਂ ਵਾਲੇ ਦਿੱਲੀ ਸ਼ਹਿਰ ’ਚ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਵਾਸਤੇ 50 ਸਿੱਖ ਬੀਬੀਆਂ ਦੇ ਨਾ ਮਿਲਣ ਦੇ ਬਾਵਜੂਦ ਕੀ ਉਹ ਆਪਣੇ ਆਪ ਨੂੰ ਅਜੇ ਵੀ ਆਗੂ ਅਖਵਾਉਣ ਦੀ ਹੈਸੀਅਤ ਰੱਖਦੀ ਹੈ ? ਇਸ ਮਸਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਲੈ ਜਾਣ ਦਾ ਵੀ ਬੀਬੀ ਰਣਜੀਤ ਕੌਰ ਨੇ ਇਸ਼ਾਰਾ ਕੀਤਾ। -PTCNews


Top News view more...

Latest News view more...