Sun, Mar 8, 2026
Whatsapp

ਰਿਲਾਇੰਸ ਜਿਓ ਦੇ ਫੋਨ ਦੀ ਕਰਵਾਉਣੀ ਹੈ ਬੁਕਿੰਗ ਤਾਂ ਪੜ੍ਹੋ ਇਹ ਖਬਰ!

Reported by:  PTC News Desk  Edited by:  Joshi -- July 22nd 2017 07:46 PM
ਰਿਲਾਇੰਸ ਜਿਓ ਦੇ ਫੋਨ ਦੀ ਕਰਵਾਉਣੀ ਹੈ ਬੁਕਿੰਗ ਤਾਂ ਪੜ੍ਹੋ ਇਹ ਖਬਰ!

ਰਿਲਾਇੰਸ ਜਿਓ ਦੇ ਫੋਨ ਦੀ ਕਰਵਾਉਣੀ ਹੈ ਬੁਕਿੰਗ ਤਾਂ ਪੜ੍ਹੋ ਇਹ ਖਬਰ!

Reliance Jio Phone ਰਿਲਾਇੰਸ ਜਿਓ ਨੇ 0 ਰੁ: ਇਫੈਕਟਿਵ ਰੇਟ ਵਾਲਾ ਫੀਚਰਡ ਫੋਨ ਲਾਂਚ ਕਰਕੇ ਇੱਕ ਵਾਰ ਫਿਰ ਟੈਕਨਾਲੋਜੀ ਦੀ ਦੁਨੀਆ 'ਚ ਖਲਬਲੀ ਮਚਾਈ ਹੈ। ਫਰੀ 'ਚ ਮਿਲ ਰਹੇ ਇਸ ਫੋਨ ਨੂੰ ਖਰੀਦਣ ਵੇਲੇ ਤੁਹਾਨੂੰ 1500 ਰੁ: ਬੁਕਿੰਗ ਫੀਸ ਜਮ੍ਹਾਂ ਕਰਾਉਣੀ ਪਵੇਗੀ। ੩ ਸਾਲ ਤੋਂ ਬਾਅਦ ਇਹ ਪੈਸੇ ਰਿਫੰਡ ਹੋ ਸਕਣਗੇ। ਪ੍ਰੀ-ਬੁਕਿੰਗ ਦੀ ਪ੍ਰਕਿਰਿਆ ਪੂਰੀ ਕਰਨ ਲਈ ਗ੍ਰਾਹਕਾਂ ਤੋਂ ਡਿਟੇਲ ਇਕੱਠੀ ਕਰਮ ਦਾ ਕੰਮ ਰਿਲਾਇੰਸ ਨੇ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਕਰਵਾਉਣੀ ਚਾਹੁੰਦੇ ਹੋ ਰਿਲਾਇੰਸ ਫੋਨ ਦੀ ਬੁਕਿੰਗ ਤਾਂ ਇਹ ਪੁਆਂਟਿਸ ਕਰੋ ਨੋਟ: ਸਭ ਤੋਂ ਪਹਿਲਾਂ jio.com 'ਤੇ ਜਾ ਕੇ ਰਜਿਸਟਰ ਕਰੋ ਅਤੇ ਐਪਲੀਕੇਸ਼ਨ ਫਾਰਮ ਖੋਲੋ। ਹੁਣ, ਆਪਣਾ ਨਾਮ, ਈ-ਮੇਲ ਆਈ ਡੀ ਅਤੇ ਫੋਨ ਨੰਬਰ ਭਰੋ। ਇਸ ਤੋਂ ਬਾਅਦ ਤੁਹਾਨੂੰ ਇੱਕ ਕਨਫਰਮੇਸ਼ਨ ਮੈਸੇਜ ਆਵੇਗਾ, ਜਿਸ ਨਾਲ ਤੁਹਾਡੀ ਰਜਿਸ੍ਰੇਸ਼ਨ ਪੂਰੀ ਮੰਨੀ ਜਾਵੇਗੀ। Reliance Jio Phone: Book this phone with these simple stepsਇਸ ਫੋਨ ਦੇ ਨਾਲ ਤੁਹਾਨੂੰ ਅਨਲਿਮੇਟਡ ਡਾਟਾ, ਮੈਸਜ਼, ਕਾਲਿੰਗ ਵੀ ਮਿਲੇਗੀ। ਇਸ ਤੋਂ ਇਲਾਵਾ 309 ਰੁਪਏ ਦਾ ਧਨ ਧਨਾ ਪਲਾਨ ਵੀ ਮਿਲੇਗਾ। ਇਹ ਕਿਸੇ ਵੀ ਤਰ੍ਹਾਂ ਦੇ ਫੋਨ ਨਾਲ ਕਨੈਕਟ ਹੋਣ ਦੇ ਸਮਰੱਥ ਹੈ। —PTC News


  • Tags

Top News view more...

Latest News view more...

PTC NETWORK
PTC NETWORK