ਮਾਲ ਵਿਭਾਗ ਨੇ ਲਿਆ ਅਹਿਮ ਫ਼ੈਸਲਾ , ਜ਼ਮੀਨ ਮਾਲਕਾਂ ਨੂੰ ਜਮ੍ਹਾਂਬੰਦੀ ਵੇਲੇ ਕਰਨਾ ਪਵੇਗਾ ਇਹ ਕੰਮ
ਮਾਲ ਵਿਭਾਗ ਨੇ ਲਿਆ ਅਹਿਮ ਫ਼ੈਸਲਾ , ਜ਼ਮੀਨ ਮਾਲਕਾਂ ਨੂੰ ਜਮ੍ਹਾਂਬੰਦੀ ਵੇਲੇ ਕਰਨਾ ਪਵੇਗਾ ਇਹ ਕੰਮ
ਮਾਲ ਵਿਭਾਗ ਨੇ ਲਿਆ ਅਹਿਮ ਫ਼ੈਸਲਾ , ਜ਼ਮੀਨ ਮਾਲਕਾਂ ਨੂੰ ਜਮ੍ਹਾਂਬੰਦੀ ਵੇਲੇ ਕਰਨਾ ਪਵੇਗਾ ਇਹ ਕੰਮ:ਪੰਜਾਬ ਦੇ ਮਾਲ ਵਿਭਾਗ ਨੇ ਜ਼ਮੀਨ ਮਾਲਕਾਂ ਦੇ ਹੱਕ 'ਚ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ।ਮਾਲ ਵਿਭਾਗ ਅਨੁਸਾਰ ਹੁਣ ਜਮ੍ਹਾਂਬੰਦੀ 'ਚ ਜ਼ਮੀਨ ਮਾਲਕ ਦਾ ਆਧਾਰ ਨੰਬਰ, ਸੰਪਰਕ ਨੰਬਰ ਅਤੇ ਈਮੇਲ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਮਾਲ ਵਿਭਾਗ ਦੇ ਇਸ ਕਦਮ ਨਾਲ ਵਿਦੇਸ਼ਾਂ 'ਚ ਅਤੇ ਪੰਜਾਬ ਤੋਂ ਬਾਹਰ ਹੋਰ ਸੂਬਿਆਂ 'ਚ ਰਹਿੰਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ।
ਇਸ ਬਾਰੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਹੈ ਕਿ ਇਹ ਫ਼ੈਸਲਾ ਸਾਰਿਆਂ 'ਤੇ ਲਾਗੂ ਨਹੀਂ ਹੋਵੇਗਾ।ਜਿਹੜਾ ਵੀ ਜ਼ਮੀਨ ਮਾਲਕ ਜਮ੍ਹਾਂਬੰਦੀ 'ਚ ਆਪਣਾ ਆਧਾਰ ਨੰਬਰ, ਈਮੇਲ ਅਤੇ ਸੰਪਰਕ ਨੰਬਰ ਦਰਜ ਕਰਾਉਣਾ ਚਾਹੁੰਦਾ ਹੈ, ਉਸ ਨੂੰ 1000 ਰੁਪਏ ਫੀਸ ਅਦਾ ਕਰਨੀ ਪਵੇਗੀ।ਇਸ ਸਹੂਲਤ ਨਾਲ ਲੋਕਾਂ ਦੇ ਜ਼ਮੀਨ 'ਤੇ ਮਾਲਕੀ ਹੱਕ ਸੁਰੱਖਿਅਤ ਰਹਿਣਗੇ ਅਤੇ ਕਿਸੇ ਵਲੋਂ ਉਨ੍ਹਾਂ ਦੀ ਜ਼ਮੀਨ ਧੋਖੇ ਨਾਲ ਵੇਚੇ ਜਾਣ ਦਾ ਡਰ ਮੁੱਕ ਜਾਵੇਗਾ।
ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕ-ਪੱਖੀ ਫ਼ੈਸਲੇ ਲਏ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਲੋਕਾਂ ਦੇ ਮਨ 'ਚ ਉਨ੍ਹਾਂ ਦੀ ਜ਼ਮੀਨ ਫ਼ਰਜ਼ੀ ਢੰਗ ਨਾਲ ਅੱਗੇ ਵੇਚੇ ਜਾਣ ਦਾ ਡਰ ਬਣਿਆ ਰਹਿੰਦਾ ਸੀ ਪਰ ਮਾਲ ਵਿਭਾਗ ਦਾ ਇਹ ਫ਼ੈਸਲਾ ਜ਼ਮੀਨ ਦੀ ਖ਼ਰੀਦ-ਵੇਚ 'ਚ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨੂੰ ਮੁੱਢੋਂ ਖ਼ਤਮ ਕਰ ਦੇਵੇਗਾ।ਜਮ੍ਹਾਂਬੰਦੀ 'ਚ ਸੰਪਰਕ ਨੰਬਰ ਅਤੇ ਈਮੇਲ ਦਰਜ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਜ਼ਮੀਨ-ਜਾਇਦਾਦ ਖ਼ਰੀਦਣ ਤੋਂ ਪਹਿਲਾਂ ਅਸਲ ਮਾਲਕ ਨਾਲ ਸਿੱਧੀ ਗੱਲ ਕਰ ਸਕੇਗਾ ਅਤੇ ਇਸ ਨਾਲ ਸੂਬੇ ਦੇ ਖ਼ਜ਼ਾਨੇ ਦੀ ਹਾਲਤ ਵੀ ਸੁਧਰੇਗੀ।
-PTCNews