ਅੱਧੀ ਦਰਜਨ ਦੇ ਕਰੀਬ ਆਪਸ 'ਚ ਟਕਰਾਏ ਵਾਹਨ, 1 ਵਿਅਕਤੀ ਦੀ ਹੋਈ ਮੌਤ
ਹਾਦਸੇ ਵਾਲੀ ਜਗ੍ਹਾ ਦੇ ਨੇੜਲੇ ਘਰਾਂ 'ਚ ਵੱਸਦੇ ਲੋਕਾਂ ਮੁਤਾਬਕ ਪਹਿਲੀ ਟੱਕਰ ਸਵੇਰੇ ਕਰੀਬ ਤਿੰਨ ਵਜੇ ਟਰਾਲਾ ਤੇ ਕੈਂਟਰ ਵਿਚਕਾਰ ਹੋਈ।
ਕੁਝ ਸਮੇਂ ਬਾਅਦ ਇਕ ਹੋਰ ਬੋਲੈਰੋ ਗੱਡੀ ਹਾਦਸਾਗ੍ਰਸਤ ਗੱਡੀਆਂ 'ਚ ਆ ਵੱਜੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ।
ਹੋਰ ਪੜ੍ਹੋ: ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ ,12 ਵਿਦੇਸ਼ੀ ਕਾਮਿਆਂ ਦੀ ਹੋਈ ਮੌਤ
ਉਥੇ ਹੀ ਬਠਿੰਡਾ ਤੋਂ ਆ ਰਹੀ ਇਕ ਹੋਰ ਹਾਦਸਾਗ੍ਰਸਤ ਗੱਡੀਆਂ ਨਾਲ ਟਕਰਾ ਗਈ। ਇਸ ਕਾਰ 'ਚ ਸਵਾਰ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਏ, ਜੋ ਇਲਾਜ ਲਈ ਤੁਰੰਤ ਹਸਪਤਾਲ ਭੇਜ ਦਿੱਤੇ ਗਏ ਹਨ।
ਉਧਰ ਘਟਨਾ ਦੀ ਸੂਚਨਾ ਮਿਲਿਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTC News