ਇਟਲੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ ,12 ਵਿਦੇਸ਼ੀ ਕਾਮਿਆਂ ਦੀ ਹੋਈ ਮੌਤ

ਇਟਲੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ ,12 ਵਿਦੇਸ਼ੀ ਕਾਮਿਆਂ ਦੀ ਹੋਈ ਮੌਤ:ਇਟਲੀ ਦੇ ਪੂਲੀਆ ਸੂਬੇ ਦੇ ਫੌਜਾ ਜ਼ਿਲ੍ਹੇ ‘ਚ ਬੀਤੀ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ‘ਚ 12 ਵਿਦੇਸ਼ੀ ਕਾਮਿਆਂ ਦੀ ਮੌਤ ਹੋ ਗਈ ਹੈ ਅਤੇ ਦੋ ਕਾਮੇ ਜ਼ਖ਼ਮੀ ਹੋ ਗਏ ਹਨ।ਜ਼ਖਮੀ ਕਾਮਿਆਂ ਨੂੰ ਇਲਾਜ਼ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਖੇਤੀਬਾੜੀ ਕਾਮੇ ਦੱਖਣੀ ਅਫਰੀਕੀ ਦੇਸ਼ਾਂ ਨਾਲ ਸੰਬੰਧਤ ਸਨ।ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨੂੰ ਇੱਕ ਮਿੰਨੀ ਬੱਸ ‘ਚ ਸਵਾਰ ਹੋ ਕੇ ਕੰਮ ਤੋਂ ਵਾਪਸ ਪਰਤ ਰਹੇ ਸਨ।ਇਸ ਦੌਰਾਨ ਫੌਜਾ ਜ਼ਿਲ੍ਹੇ ਦੇ ਹਾਈਵੇਅ 116 ‘ਤੇ ਅਸਕੋਲੀ ਸ਼ਹਿਰ ਨੇੜੇ ਬੱਸ ਦੀ ਟੱਕਰ ਇੱਕ ਟਰਾਲੇ ਨਾਲ ਹੋ ਗਈ।

ਇਸ ਦੌਰਾਨ 12 ਕਾਮਿਆਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।ਇਸ ਹਾਦਸੇ ਦੌਰਾਨ ਟਰਾਲਾ ਚਾਲਕ ਵੀ ਜ਼ਖ਼ਮੀ ਹੋ ਗਿਆ।ਉੱਧਰ ਇਟਲੀ ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews