Mon, Sep 21, 2026
Whatsapp

ਸੜਕ ਹਾਦਸਿਆਂ ’ਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਸਨਮਾਨ

Reported by:  PTC News Desk  Edited by:  Shanker Badra -- May 05th 2018 03:16 PM
ਸੜਕ ਹਾਦਸਿਆਂ ’ਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਸਨਮਾਨ

ਸੜਕ ਹਾਦਸਿਆਂ ’ਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਸਨਮਾਨ

ਸੜਕ ਹਾਦਸਿਆਂ ’ਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਸਨਮਾਨ:ਪੰਜਾਬ ਪੁਲੀਸ ਨੇ ਸੜਕ ਦੁਰਘਟਨਾਵਾਂ ਵਾਪਰਨ ਤੋਂ ਰੋਕਣ ਦੇ ਉਦੇਸ਼ ਨਾਲ ਆਪਣੀ ਸਮਰੱਥਾ ਨੂੰ ਸੁਧਾਰਨ ਅਤੇ ਮਜ਼ਬੂਤ ਕਰਨ ਵੱਲ ਪੁੱਟੇ ਵੱਡੇ ਕਦਮਾਂ ਸਦਕਾ ਸਾਲ 2018 ਦੀ ਪਹਿਲੀ ਤਿਮਾਹੀ ਦੌਰਾਨ ਸੜਕੀ ਹਾਦਸਿਆਂ ਵਿਚ ਗਿਰਾਵਟ ਆਈ ਹੈ ਅਤੇ ਇਸ ਸਮੇਂ ਦੌਰਾਨ ਕੁੱਲ 1,070 ਦੁਰਘਟਨਾਵਾਂ ਵਾਪਰੀਆਂ ਜਦਕਿ ਪਿਛਲੇ ਸਾਲ ਇੰਨਾਂ ਦੀ ਗਿਣਤੀ 1,134 ਸੀ।Road Accident  Victims Help Respectਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਟਰੈਫਿਕ ਪੁਲਿਸ ਪੰਜਾਬ ਡਾ. ਸ਼ਰਦ ਸੱਤਿਆ ਚੌਹਾਨ ਨੇ ਕਿਹਾ ਕਿ ਪਿਛਲੇ ਸਾਲ 2017 ਦੌਰਾਨ 799 ਕੀਮਤੀ ਜਾਨਾਂ ਬਚਾਉਣ ਵਿਚ ਕਾਮਯਾਬ ਰਹੇ ਜਦਕਿ ਸਾਲ 2016 ਵਿੱਚ ਵਾਪਰੇ ਹਾਦਸਿਆਂ ਦੌਰਾਨ ਕੁੱਲ 5,077 ਮੌਤਾਂ ਹੋਈਆਂ ਸਨ ਕਿਉਂਕਿ ਪੁਲਿਸ ਵੱਲੋਂ ਹਰੇਕ ਸੜਕੀ ਹਾਦਸਿਆਂ ਨੂੰ ਰੋਕਣ ਲਈ ਕਾਫ਼ੀ ਸਖ਼ਤ ਮਿਹਨਤ ਕੀਤੀ ਗਈ।Road Accident  Victims Help Respectਉਨਾਂ ਕਿਹਾ ਕਿ ਇਸ ਵੇਲੇ ਸੜਕ ਸੁਰੱਖਿਆ ਦਾ ਮੁੱਦਾ ਪੂਰੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿੱਚ ਨਵੇਂ ਸੰਦਰਭ ਵਿੱਚ ਦਾਖਲ ਹੋ ਰਿਹਾ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਵਿਗਿਆਨਕ ਤਰੀਕੇ ਅਪਣਾਕੇ ਸੜਕਾਂ 'ਤੇ ਹੁੰਦੇ ਹਾਦਸਿਆਂ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ।Road Accident  Victims Help Respectਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਹੁੰਦੇ ਸੜਕੀ ਹਾਦਸਿਆਂ ਵਿਚ ਰੋਜ਼ਾਨਾ 12 ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਧੁੰਦ ਦੌਰਾਨ ਸੜਕ ਸੁਰੱਖਿਆ 'ਤੇ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਧਿਆਨ ਦੇਣ ਕਾਰਨ ਇਸ ਸਾਲ ਹਾਦਸਿਆਂ ਵਿਚ 28 ਫੀਸਦੀ ਤੱਕ ਕਮੀ ਆਈ ਹੈ।ਇਸ ਤਰਾਂ ਸਾਲ 2016 ਵਿਚ 441 ਅਤੇ 2017 ਵਿਚ 319 ਦੁਰਘਟਨਾਵਾਂ ਵਾਪਰੀਆਂ ਜੋ ਕਿ 2016 ਦੇ ਮੁਕਾਬਲੇ ਘੱਟ ਹਨ।Road Accident  Victims Help Respectਸੜਕ ਸੁਰੱਖਿਆ ਬਾਰੇ ਰਵਾਇਤੀ ਪਹੁੰਚ ਵਿਚ ਸੁਧਾਰ ਲਿਆਉਣ ਅਤੇ ਹੋਰ ਵਿਗਿਆਨਕ ਤਰੀਕੇ ਅਪਨਾਉਣ ਬਾਰੇ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਡਾ.ਚੌਹਾਨ ਨੇ ਕਿਹਾ ਸੜਕੀ ਹਾਦਸਿਆਂ ਮੌਕੇ ਜ਼ਖ਼ਮੀਆਂ ਨੂੰ ਮੱਦਦ ਦੇਣ ਅਤੇ ਹੋਰ ਸਹੂਲਤਾਂ ਦੇਣ ਲਈ ਟਰੈਫਿਕ ਪੁਲਿਸ ਨੇ ਪੰਜਾਬ ਟਰੈਫਿਕ ਪ੍ਰਯੋਗਸ਼ਾਲਾ ਨੂੰ ਵਿਸ਼ਾ ਮਾਹਿਰਾਂ ਦੀ ਮੱਦਦ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। Road Accident  Victims Help Respectਉਨਾਂ ਦੱਸਆ ਕਿ ਸੜਕ ਦੁਰਘਟਨਾਵਾਂ ਦੇ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਪਹੁੰਚਾਉਣ ਲਈ 10 ਸ਼ਹਿਰਾਂ ਵਿੱਚ ਗਰੀਨ ਕੋਰੀਡੋਰ ਸਥਾਪਿਤ ਕਰੇਗੀ ਜਿਸ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਜਾਵੇਗੀ।ਪੀੜਤਾਂ ਨੂੰ ਲੋੜੀਂਦੀ ਮੱਦਦ ਪਹੁੰਚਾਉਣ ਲਈ ਨਾਗਰਿਕਾਂ ਨੂੰ ਉਤਸ਼ਾਹਿਤ ਕਰਨ ਖਾਤਰ ਟਰੈਫਿਕ ਪੁਲਿਸ ਇਸ ਵਰ੍ਹੇ ਤੋਂ 'ਭਾਈ ਕਨੱਈਆ ਸੇਵਾ ਸਨਮਾਨ' ਸ਼ੁਰੂ ਕਰੇਗੀ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK