ਮੁੱਖ ਖਬਰਾਂ

ਕੋਰੋਨਾ ਵਾਇਰਸ ਨਾਲ ਪੀੜਤ ਸਚਿਨ ਤੇਂਦੁਲਕਰ ਨੂੰ ਕੀਤਾ ਗਿਆ ਹਸਪਤਾਲ 'ਚ ਭਰਤੀ

By Jagroop Kaur -- April 02, 2021 3:04 pm -- Updated:Feb 15, 2021

ਕੋਰੋਨਾ ਮਹਾਮਾਰੀ ਨਾਲ ਅਜੇ ਦੇਸ਼ ਜੂਝ ਰਿਹਾ ਹੈ , ਕੋਰੋਨਾ ਵਾਇਰਸ ਕਿਸੇ ਨੂੰ ਵੀ ਹੋ ਸਕਦਾ ਹੈ ਭਾਵੇਂ ਕੋਈ ਆਮ ਹੋਵੇ ਜਾਂ ਕੋਈ ਖਾਸ , ਅਜਿਹੇ 'ਚ ਕੋਰੋਨਾ ਦੀ ਲਾਗ ਨਾਲ ਪੀੜਤ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਚਿਨ ਤੇਂਦੁਲਕਰ 27 ਮਾਰਚ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਸਚਿਨ ਘਰ ਵਿਚ ਇਕਾਂਤਵਾਸ ਸਨ ਪਰੰਤੂ ਡਾਕਟਰ ਦੀ ਸਲਾਹ ਦੇ ਚੱਲਦਿਆਂ ਉਹ ਹੁਣ ਆਪਣਾ ਇਲਾਜ ਹਸਪਤਾਲ ਵਿਚ ਕਰਾਉਣਗੇ।

ਇਸ ਦੀ ਜਾਣਕਾਰੀ ਸਚਿਨ ਨੇ ਖ਼ੁਦ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਸਚਿਨ ਨੇ ਟਵੀਟ ਕਰਦੇ ਹੋਏ ਲਿਖਿਆ, ‘ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਲਈ ਧੰਨਵਾਦ। ਡਾਕਟਰਾਂ ਦੀ ਸਲਾਹ ਤਹਿਤ ਮੈਂ ਹਸਪਤਾਲ ਵਿਚ ਦਾਖ਼ਲ ਹੋ ਗਿਆ ਹਾਂ। ਮੈਨੂੰ ਉਮੀਦ ਹੈ ਕਿ ਕੁੱਝ ਦਿਨਾਂ ਵਿਚ ਮੈਂ ਘਰ ਪਰਤ ਆਵਾਂਗਾ।Sachin Tendulkar tests positive for COVID-19; 'quarantined at home' | Cricket News – India TV

READ MORE : ਭਾਰਤ ‘ਚ ਬੇਕਾਬੂ ਹੋਇਆ ਕੋਰੋਨਾ , ਪਿਛਲੇ 24 ਘੰਟਿਆਂ ‘ਚ 81 ਹਜ਼ਾਰ ਤੋਂ ਜ਼ਿਆਦਾ...

ਸਾਰੇ ਆਪਣਾ ਧਿਆਨ ਰੱਖੋ ਅਤੇ ਸੁਰੱਖਿਅਤ ਰਹੋ।’ਉਨ੍ਹਾਂ ਹਾਲ ਹੀ ਵਿੱਚ ਰਾਏਪੁਰ ਵਿੱਚ ਸਾਬਕਾ ਕ੍ਰਿਕਟਰਾਂ ਦੇ ‘ਰੋਡ ਸੇਫਟੀ ਵਰਲਡ ਸੀਰੀਜ਼ ਚੈਲੇਂਜ’ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ।ਸਚਿਨ ਨੇ ਟਵੀਟ ਕੀਤਾ,

Sachin Tendulkar hospitalised a week after testing positive for coronavirus

ਕਾਬਲੇਗੌਰ ਹੈ ਕਿ ਦੋ ਹਫ਼ਤੇ ਪਹਿਲਾਂ ਸਚਿਨ ਨੇ ਰੋਡ ਸੇਫਟੀ ਵਰਲਡ ਸੀਰੀਜ਼ ਦੌਰਾਨ ਇੰਡੀਆ ਲੈਜੈਂਡਜ਼ ਟੀਮ ਦੀ ਕਪਤਾਨੀ ਕਰਦਿਆਂ ਟੀਮ ਨੂੰ ਫਾਈਨਲ ਵਿਚ ਜਿੱਤ ਦਿਵਾਈ ਸੀ। ਭਾਰਤ ਨੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਸ੍ਰੀਲੰਕਾ ਲਿਜੈਂਡਸ ਨੂੰ ਹਰਾਇਆ ਸੀ। ਇਸ ਟੂਰਨਾਮੈਂਟ ਤੋਂ ਬਾਅਦ ਹੀ ਸਚਿਨ ਤੇਂਦੁਲਕਰ, ਯੂਸਫ ਪਠਾਨ, ਇਰਫਾਨ ਪਠਾਨ ਅਤੇ ਐਸ ਬਦਰੀਨਾਥ ਕੋਰੋਨਾ ਪਾਜੀਟਿਵ ਮਿਲੇ। ਇਨ੍ਹਾਂ ਸਾਰਿਆਂ ਨੇ ਹਾਲ ਹੀ ਵਿਚ ਰੋਡ ਸੇਫਟੀ ਵਿਸ਼ਵ ਸੀਰੀਜ਼ ਚੈਲੇਂਜ ਵਿਚ ਹਿੱਸਾ ਲਿਆ ਸੀ। ਰਾਏਪੁਰ ਵਿਚ ਖੇਡੇ ਗਏ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੇ ਤੇਂਦੁਲਕਰ ਦੀ ਅਗਵਾਈ ਵਿਚ ਜਿੱਤ ਦਰਜ ਕੀਤੀ ਸੀ। ਟੂਰਨਾਮੈਂਟ ਲਈ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।
  • Share