Advertisment

ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ

author-image
Shanker Badra
Updated On
New Update
ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ
Advertisment
publive-image ਨਵੀਂ ਦਿੱਲੀ : ਅੱਜ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਰਾਜਧਾਨੀ ਵਿੱਚ ਕਿਸਾਨਾਂ ਦਾ ਟਰੈਕਟਰ ਮਾਰਚ ਚੱਲ ਰਿਹਾ ਹੈ। ਇਸ ਦੌਰਾਨ ਕਈ ਥਾਵਾਂ 'ਤੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪਾਂ ਹੋਈਆਂ ਹਨ। ਕਿਸਾਨ ਟਰੈਕਟਰਾਂ ਮਾਰਚ ਦੌਰਾਨ ਲਾਲ ਕਿਲ੍ਹੇ ਵਿੱਚ ਦਾਖਲ ਹੋਏ, ਜਿਨ੍ਹਾਂ ਨੂੰ ਪੁਲਿਸ ਬਾਹਰ ਕੱਢ ਰਹੀ ਹੈ।
Advertisment
Samyukt Kisan Morcha issued statement after after violence during Farmer Parade ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਲਾਲ ਕਿਲ੍ਹੇ ‘ਤੇ ਲਹਿਰਾਇਆ ਝੰਡਾ  ਟਰੈਕਟਰ ਪਰੇਡ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਅੱਜ ਦੇ ਕਿਸਾਨ ਗਣਤੰਤਰ ਦਿਵਸ ਪਰੇਡ ਵਿੱਚ ਬੇਮਿਸਾਲ ਭਾਗੀਦਾਰੀ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਕੁਝ ਅਣਚਾਹੇ ਅਤੇ ਅਣਸੁਖਾਵੀਆਂ ਘਟਨਾਵਾਂ ਦੀ ਵੀ ਨਿੰਦਾ ਕਰਦੇ ਹਾਂ। Samyukt Kisan Morcha issued statement after after violence during Farmer Parade ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਲੋਕ ਨੇ ਰੂਟ ਦੀ ਉਲੰਘਣਾ ਕਰਨ ਦਾ ਮਾੜਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਂਤਮਈ ਅੰਦੋਲਨ ਵਿਚ ਸਮਾਜ ਵਿਰੋਧੀ ਅਨਸਰਾਂ ਨੇ ਘੁਸਪੈਠ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਹਮੇਸ਼ਾਂ ਮੰਨਿਆ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਦੀ ਉਲੰਘਣਾ ਅੰਦੋਲਨ ਨੂੰ ਨੁਕਸਾਨ ਪਹੁੰਚਾਏਗੀ।
Advertisment
Samyukt Kisan Morcha issued statement after after violence during Farmer Parade ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ ਇਸ ਅੰਦੋਲਨ ਨੂੰ 6 ਮਹੀਨੇ ਹੋ ਗਏ ਹਨ ਅਤੇ ਹੁਣ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ 60 ਦਿਨਾਂ ਤੋਂ ਵੀ ਵੱਧ ਸਮੇਂ ਹੋ ਗਿਆ ਹੈ। ਅਸੀਂ ਆਪਣੇ ਆਪ ਨੂੰ ਅਜਿਹੇ ਸਾਰੇ ਤੱਤਾਂ ਤੋਂ ਵੱਖ ਕਰਦੇ ਹਾਂ, ਜਿਨ੍ਹਾਂ ਨੇ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ। ਅਸੀਂ ਸਾਰਿਆਂ ਨੂੰ ਪਰੇਡ ਦੇ ਰਸਤੇ ਅਤੇ ਨਿਯਮਾਂ 'ਤੇ ਚੱਲਣ ਦੀ ਅਪੀਲ ਕਰਦੇ ਹਾਂ। ਪੜ੍ਹੋ ਹੋਰ ਖ਼ਬਰਾਂ : ਹੁਣ ਦਿੱਲੀ ਦੇ ਕੁੱਝ ਇਲਾਕਿਆਂ 'ਚ ਬੰਦ ਰਹੇਗੀ ਇੰਟਰਨੈੱਟ ਸੇਵਾਵਾਂ ,ਹਾਲਾਤ ਤਣਾਅਪੂਰਨ  Samyukt Kisan Morcha issued statement after after violence during Farmer Parade ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ ਦੱਸ ਦੇਈਏ ਕਿ ਕੁੱਝ ਸ਼ਰਾਰਤੀ ਅਨਸਰ ਲਾਲ ਕਿਲ੍ਹਾ ਕੰਪਲੈਕਸ 'ਚ ਦਾਖ਼ਲ ਹੋ ਗਏ, ਜਿੱਥੇ ਕੇਸਰੀ ਝੰਡਾ ਲਹਿਰਾਇਆ ਗਿਆ ਹੈ। ਹਾਲਾਂਕਿ ਬਾਅਦ 'ਚ ਪੁਲਿਸ ਵੱਲੋਂ ਇਹ ਕੇਸਰੀ ਝੰਡਾ ਉਤਾਰ ਦਿੱਤਾ ਗਿਆ ਹੈ। ਲਾਲ ਕਿਲ੍ਹੇ ਦੇ ਆਲੇ-ਦੁਆਲੇ ਜਮ੍ਹਾ ਹੋਏ ਕਿਸਾਨਾਂ 'ਤੇ ਪੁਲਿਸ ਨੇ ਲਾਠੀਚਾਰਜ ਕਰਦੇ ਹੋਏ ਕਿਸਾਨਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTCNews publive-image-
punjab-news punjabi-news farmers-protest news-in-punjabi farmers-bill-2020 dilli-chalo kisan-andolan farmer-protest-2020 kisan-tractor-parade-news
Advertisment

Stay updated with the latest news headlines.

Follow us:
Advertisment