Sun, Apr 28, 2024
Whatsapp

ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ , 2 ਵਿਅਕਤੀਆਂ ਦੀ ਮੌਤ , ਮਾਮਲਾ ਦਰਜ

Written by  Shanker Badra -- December 07th 2019 10:06 AM
ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ , 2 ਵਿਅਕਤੀਆਂ ਦੀ ਮੌਤ , ਮਾਮਲਾ ਦਰਜ

ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ , 2 ਵਿਅਕਤੀਆਂ ਦੀ ਮੌਤ , ਮਾਮਲਾ ਦਰਜ

ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ , 2 ਵਿਅਕਤੀਆਂ ਦੀ ਮੌਤ , ਮਾਮਲਾ ਦਰਜ:ਧਨੌਲਾ : ਸੰਗਰੂਰ -ਬਰਨਾਲਾ ਰੋਡ 'ਤੇ ਬਡਬਰ ਨੇੜੇ ਕਾਰ ਅਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।ਥਾਣਾ ਧਨੌਲਾ ਦੀ ਪੁਲਿਸ ਨੇ ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ ਹੋਣ ਦੇ ਮਾਮਲੇ 'ਤੇ ਟ੍ਰੈਕਟਰ ਦੇ ਡਰਾਈਵਰ 'ਤੇ ਕੇਸ ਦਰਜ ਕੀਤਾ ਹੈ। [caption id="attachment_366992" align="aligncenter" width="300"]Sangrur -Barnala Road Badbar Near Car and Tractor-trolley Between Collision ,Two Death ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ , 2 ਵਿਅਕਤੀਆਂ ਦੀ ਮੌਤ , ਮਾਮਲਾ ਦਰਜ[/caption] ਇਸ ਦੌਰਾਨ ਥਾਣਾ ਧਨੌਲਾ ਦੇ ਪੁਲਿਸ ਅਧਿਕਾਰੀ ਭੋਲਾ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਮੁਦੱਈ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਭਰਾ ਕੁਲਵਿੰਦਰ ਸਿੰਘ ਆਪਣੇ ਦੋਸਤ ਸੁਖਵੀਰ ਨਾਲ ਕਾਰ 'ਚ ਸਵਾਰ ਹੋ ਕੇ ਧਨੌਲਾ ਤੋਂ ਲੌਂਗੋਵਾਲ ਨੂੰ ਜਾ ਰਹੇ ਸੀ। ਜਦੋਂ ਉਹ ਪਿੰਡ ਬਡਬਰ ਕੋਲ ਪਹੁੰਚੇ ਤਾਂ ਇਕ ਟਰੈਕਟਰ-ਟਰਾਲੀ ਚਾਲਕ ਨੇ ਗਲਤ ਸਾਈਡ ਤੋਂ ਟਰੈਕਟਰ-ਟਰਾਲੀ ਲਿਆ ਕੇ ਕਾਰ 'ਚ ਸਿੱਧੀ ਟੱਕਰ ਮਾਰੀ ਅਤੇ ਮੌਕੇ ਤੋਂ ਭੱਜ ਗਿਆ। [caption id="attachment_366993" align="aligncenter" width="300"]Sangrur -Barnala Road Badbar Near Car and Tractor-trolley Between Collision ,Two Death ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ , 2 ਵਿਅਕਤੀਆਂ ਦੀ ਮੌਤ , ਮਾਮਲਾ ਦਰਜ[/caption] ਜਿਸ 'ਚ ਕੁਲਵਿੰਦਰ ਸਿੰਘ ਤੇ ਸੁਖਵੀਰ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਸੁਲੱਖਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...