Mon, Dec 22, 2025
Whatsapp

ਲਹਿਰਾਗਾਗਾ 'ਚ ਕਾਗਜ਼ ਚੁਗਣ ਵਾਲੀ ਔਰਤ ਨੂੰ ਜਿਉਂਦਾ ਸਾੜਿਆ, ਫੈਲੀ ਸਨਸਨੀ, ਦੇਖੋ ਤਸਵੀਰਾਂ

Reported by:  PTC News Desk  Edited by:  Jashan A -- January 27th 2019 04:01 PM
ਲਹਿਰਾਗਾਗਾ 'ਚ ਕਾਗਜ਼ ਚੁਗਣ ਵਾਲੀ ਔਰਤ ਨੂੰ ਜਿਉਂਦਾ ਸਾੜਿਆ, ਫੈਲੀ ਸਨਸਨੀ, ਦੇਖੋ ਤਸਵੀਰਾਂ

ਲਹਿਰਾਗਾਗਾ 'ਚ ਕਾਗਜ਼ ਚੁਗਣ ਵਾਲੀ ਔਰਤ ਨੂੰ ਜਿਉਂਦਾ ਸਾੜਿਆ, ਫੈਲੀ ਸਨਸਨੀ, ਦੇਖੋ ਤਸਵੀਰਾਂ

ਲਹਿਰਾਗਾਗਾ 'ਚ ਕਾਗਜ਼ ਚੁਗਣ ਵਾਲੀ ਔਰਤ ਨੂੰ ਜਿਉਂਦਾ ਸਾੜਿਆ, ਫੈਲੀ ਸਨਸਨੀ, ਦੇਖੋ ਤਸਵੀਰਾਂ,ਲਹਿਰਾਗਾਗਾ: ਸੰਗਰੂਰ ਦੇ ਲਹਿਰਾਗਾਗਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 40 ਸਾਲਾਂ ਕਾਗਜ਼ ਚੁਗਣ ਵਾਲੀ ਔਰਤ ਨੂੰ ਅੱਗ 'ਚ ਸਾੜ ਦਿੱਤਾ ਗਿਆ ਹੈ।ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਦਾ ਮਹੌਲ ਬਣਿਆ ਹੋਇਆ ਹੈ। [caption id="attachment_246905" align="aligncenter" width="300"]lehragaga ਲਹਿਰਾਗਾਗਾ 'ਚ ਕਾਗਜ਼ ਚੁਗਣ ਵਾਲੀ ਔਰਤ ਨੂੰ ਜਿਉਂਦਾ ਸਾੜਿਆ, ਫੈਲੀ ਸਨਸਨੀ, ਦੇਖੋ ਤਸਵੀਰਾਂ[/caption] ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ 'ਤੇ ਅੱਧੀ ਸੜੀ ਲਾਸ ਨੂੰ ਕਬਜੇ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ 40 ਸਾਲਾਂ ਮ੍ਰਿਤਕਾ ਦੀ ਪਹਿਚਾਣ ਸਲਮਾ ਵਜੋਂ ਹੋਈ ਹੈ। ਦੱਸ ਦੇਈਏ ਕਿ ਸਲਮਾ ਦੀ ਦਰਾਣੀ ਰਾਣੀ ਨੇ ਦੋਸ ਲਗਾਇਆ ਹੈ ਕਿ ਦੋਸ਼ੀਆਂ ਨੇ ਸਲਮਾ ਨਾਲ ਪਹਿਲਾ ਬਲਾਤਕਾਰ ਕੀਤਾ ਤੇ ਫਿਰ ਉਸ ਨੂੰ ਬੋਰੀ ਵਿਚਲੇ ਕਾਗਜ ਤੇ ਗੱਤੇ ਨਾਲ ਉਸ ਨੂੰ ਅੱਗ ਵਿੱਚ ਸਾੜ ਦਿੱਤਾ ਗਿਆ। [caption id="attachment_246906" align="aligncenter" width="300"]lehragaga ਲਹਿਰਾਗਾਗਾ 'ਚ ਕਾਗਜ਼ ਚੁਗਣ ਵਾਲੀ ਔਰਤ ਨੂੰ ਜਿਉਂਦਾ ਸਾੜਿਆ, ਫੈਲੀ ਸਨਸਨੀ, ਦੇਖੋ ਤਸਵੀਰਾਂ[/caption] ਇਸ ਹਾਦਸੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਮ੍ਰਿਤਕ ਸਮਲਾ ਦੀ ਲਾਸ਼ ਅੱਧੀ ਸੜੀ ਮਿਲੀ ਹੈ, ਤੇ ਲਾਸ ਦੇ ਆਸ ਪਾਸ ਖੂਨ ਡੁੱਲਿਆ ਮਿਲਿਆ ਹੈ। ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪਹਿਲਾ ਮ੍ਰਿਤਕ ਸਮਲਾ ਨੂੰ ਜਾਨੋ ਮਾਰਨ ਲਈ ਉਸ ਨੂੰ ਕਿਸੇ ਚੀਜ਼ ਨਾਲ ਮਾਰਿਆ ਗਿਆ।ਉਸ ਤੋਂ ਬਾਅਦ ਲਾਸ਼ ਨੂੰ ਬੜੀ ਬੇਹਿਰਮੀ ਨਾਲ ਸਾੜ ਦਿੱਤਾ ਗਿਆ। ਉਥੇ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ, ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...

PTC NETWORK
PTC NETWORK