Tue, Dec 23, 2025
Whatsapp

'ਸਾਰਾਗੜ੍ਹੀ ਯੁੱਧ' ਦੀ ਦਾਸਤਾਨ, ਜਦੋਂ 10,000 ਅਫ਼ਗ਼ਾਨਾ ਵਿਰੁੱਧ ਲੜੇ 21 ਸਿੱਖ ਯੋਧੇ

Reported by:  PTC News Desk  Edited by:  Jasmeet Singh -- September 12th 2022 05:42 PM -- Updated: September 12th 2023 12:21 PM
'ਸਾਰਾਗੜ੍ਹੀ ਯੁੱਧ' ਦੀ ਦਾਸਤਾਨ, ਜਦੋਂ 10,000 ਅਫ਼ਗ਼ਾਨਾ ਵਿਰੁੱਧ ਲੜੇ 21 ਸਿੱਖ ਯੋਧੇ

'ਸਾਰਾਗੜ੍ਹੀ ਯੁੱਧ' ਦੀ ਦਾਸਤਾਨ, ਜਦੋਂ 10,000 ਅਫ਼ਗ਼ਾਨਾ ਵਿਰੁੱਧ ਲੜੇ 21 ਸਿੱਖ ਯੋਧੇ

126 Anniversary Of 'Battle Of Saragarhi': ਇਤਿਹਾਸ ਵਿੱਚ 12 ਸਤੰਬਰ ਦੀ ਤਾਰੀਖ 21 ਸਿੱਖਾਂ ਦੇ ਨਾਂ ਦਰਜ ਹੈ, ਜਿਨ੍ਹਾਂ ਨੇ ਸਾਰਾਗੜ੍ਹੀ ਦੀ ਲੜਾਈ ਵਿੱਚ 10,000 ਅਫ਼ਗਾਨ ਫ਼ੌਜਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਉਸ ਲੜਾਈ ਦੀ 125ਵੀਂ ਵਰ੍ਹੇਗੰਢ ਅਤੇ ਉਨ੍ਹਾਂ ਸਿੱਖਾਂ ਦੀ ਬਹਾਦਰੀ ਦਾ ਯਾਦਗਾਰੀ ਦਿਨ ਹੈ। ਸਾਰਾਗੜ੍ਹੀ ਦੀ ਲੜਾਈ ਇਤਿਹਾਸ ਦੀਆਂ ਸਭ ਤੋਂ ਦਲੇਰ ਲੜਾਈਆਂ ਵਿੱਚੋਂ ਹੈ ਜੋ 12 ਸਤੰਬਰ 1897 ਦੇ ਦਿਨ ਬ੍ਰਿਟਿਸ਼ ਇੰਡੀਆ ਆਰਮੀ ਦੇ 21 ਸਿੱਖ ਸਿਪਾਹੀਆਂ ਅਤੇ 10,000 ਅਫਗਾਨਾਂ ਵਿਚਕਾਰ ਲੜੀ ਗਈ ਸੀ। ਇਹ ਲੜਾਈ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਮਾਣਾ ਪਿੰਡ ਵਿੱਚ ਲੜੀ ਗਈ ਸੀ ਜੋ ਉਸ ਸਮੇਂ ਭਾਰਤ ਦਾ ਹਿੱਸਾ ਸੀ। ਇਸ ਲੜਾਈ ਵਿੱਚ 36 ਸਿੱਖ ਰੈਜੀਮੈਂਟ ਦੇ 21 ਸਿਪਾਹੀ ਅਫਗਾਨਾਂ ਵਿਰੁੱਧ ਆਪਣੇ ਆਖਰੀ ਸਾਹ ਤੱਕ ਬਹਾਦਰੀ ਨਾਲ ਲੜਦੇ ਸ਼ਹੀਦ ਹੋ ਗਏ ਸਨ।

ਇਤਿਹਾਸ ਦੀ ਦਾਸਤਾਂ
ਸਾਰਾਗੜ੍ਹੀ ਕੋਹਾਟ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਸੀ। ਇਹ ਇਲਾਕਾ ਉਦੋਂ ਭਾਰਤ ਦਾ ਹਿੱਸਾ ਸੀ ਜੋ ਹੁਣ ਪਾਕਿਸਤਾਨ ਵਿੱਚ ਆਉਂਦਾ ਹੈ। ਅੰਗਰੇਜ਼ਾਂ ਨੇ ਖੈਬਰ ਪਖਤੂਨਖਵਾ ਖੇਤਰ 'ਤੇ ਕਬਜ਼ਾ ਕਰ ਲਿਆ ਸੀ ਪਰ ਉਹ ਬਾਗੀ ਪਸ਼ਤੂਨਾਂ ਦੇ ਹਮਲੇ ਤੋਂ ਡਰਦੇ ਸਨ। ਸਾਰਾਗੜ੍ਹੀ ਦੋ ਕਿਲ੍ਹਿਆਂ, ਲੌਕਹਾਰਟ ਅਤੇ ਗੁਲਿਸਤਾਨ ਵਿਚਕਾਰ ਸੰਚਾਰ ਚੌਕੀ ਵਜੋਂ ਕੰਮ ਕਰਦਾ ਸੀ। ਇਹ ਦੋਵੇਂ ਕਿਲੇ ਉੱਤਰ-ਪੱਛਮੀ ਖੇਤਰ ਵਿੱਚ ਬ੍ਰਿਟਿਸ਼ ਭਾਰਤੀ ਫੌਜ ਦੇ ਦੋ ਹੈੱਡਕੁਆਰਟਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਵਿਚਕਾਰ ਸਿਰਫ਼ ਕੁਝ ਕਿਲੋਮੀਟਰ ਦੀ ਦੂਰੀ ਸੀ ਪਰ ਇੱਕ ਕਿਲ੍ਹੇ ਤੋਂ ਦੂਜੇ ਕਿਲ੍ਹੇ ਨੂੰ ਵੇਖਣਾ ਮੁਸ਼ਕਲ ਸੀ।

ਇਸ ਲਈ ਸਾਰਾਗੜ੍ਹੀ ਸੁਨੇਹਿਆਂ ਦੇ ਆਦਾਨ-ਪ੍ਰਦਾਨ ਦਾ ਕੰਮ ਕਰਦਾ ਸੀ। 27 ਅਗਸਤ ਅਤੇ 11 ਸਤੰਬਰ 1897 ਦੇ ਵਿਚਕਾਰ ਪਸ਼ਤੂਨਾਂ ਨੇ ਬ੍ਰਿਟਿਸ਼ ਹੈੱਡਕੁਆਰਟਰ 'ਤੇ ਕਬਜ਼ਾ ਕਰਨ ਲਈ ਕਈ ਹਮਲੇ ਸ਼ੁਰੂ ਕੀਤੇ ਪਰ ਕਰਨਲ ਹਾਟਨ ਦੀ ਕਮਾਂਡ ਹੇਠ 36 ਸਿੱਖ ਰੈਜੀਮੈਂਟ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਸਾਰਾਗੜ੍ਹੀ ਅਤੇ ਬ੍ਰਿਟਿਸ਼ ਹੈੱਡਕੁਆਰਟਰ ਦੇ ਵਿਚਕਾਰ ਸੰਚਾਰ ਅਤੇ ਜਾਣਕਾਰੀ ਹੈਲੀਓਗ੍ਰਾਫ ਦੁਆਰਾ ਕੀਤੀ ਜਾਂਦੀ ਸੀ, ਜੋ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਲਈ ਸੂਰਜ ਦੀਆਂ ਕਿਰਨਾਂ ਦੀ ਵਰਤੋਂ ਕਰਦੀ ਹੈ। 12 ਸਤੰਬਰ 1897 ਨੂੰ 10,000 ਪਸ਼ਤੂਨਾਂ ਨੇ ਦੋਵਾਂ ਕਿਲ੍ਹਿਆਂ ਦੇ ਵਿਚਕਾਰਲੀ ਇਸ ਪ੍ਰਣਾਲੀ ਨੂੰ ਤੋੜਨ ਦੇ ਉਦੇਸ਼ ਨਾਲ ਸਾਰਾਗੜ੍ਹੀ 'ਤੇ ਹਮਲਾ ਕੀਤਾ।


ਉਦੋਂ ਇਨ੍ਹਾਂ 21 ਸਿੱਖਾਂ ਨੇ 10,000 ਅਫਗਾਨੀਆਂ ਦਾ ਮੁਕਾਬਲਾ ਕੀਤਾ ਅਤੇ 600 ਪਸ਼ਤੂਨਾਂ ਨੂੰ ਮਾਰ ਮੁਕਾਇਆ। ਇੱਕਲੇ ਰੈਜੀਮੈਂਟ ਦੇ ਆਗੂ ਈਸ਼ਰ ਸਿੰਘ ਨੇ 20 ਤੋਂ ਵੱਧ ਦੁਸ਼ਮਣਾਂ ਨੂੰ ਮਾਰ ਮੁਕਾਇਆ ਸੀ। ਆਪਣੇ ਦੇਸ਼ ਲਈ ਲੜਦੇ ਹੋਏ ਇਨ੍ਹਾਂ 21 ਸਿੱਖ ਸਿਪਾਹੀਆਂ ਨੇ 10,000 ਪਸ਼ਤੂਨਾਂ ਨੂੰ ਪੂਰੇ ਇੱਕ ਦਿਨ ਲਈ ਅੱਗੇ ਨਹੀਂ ਵਧਣ ਦਿੱਤਾ ਤਾਂ ਜੋ ਵਾਧੂ ਫੌਜ ਪਹੁੰਚ ਸਕੇ ਅਤੇ ਸਾਰਾਗੜ੍ਹੀ ਦਾ ਕਿਲ੍ਹਾ ਪਸ਼ਤੂਨਾਂ ਦੇ ਹੱਥਾਂ 'ਚ ਨਾ ਪੈ ਜਾਵੇ, ਇਸ ਜੰਗ ਦਰਮਿਆਨ ਸਾਰੇ ਹੀ ਸਿੱਖ ਫੌਜੀ ਇਸ ਲੜਾਈ ਵਿਚ ਸ਼ਹੀਦੀ ਜਾਮ ਪੀ ਗਏ।

ਜਦੋਂ ਇਸ ਜੰਗ ਦੀ ਖ਼ਬਰ ਬਰਤਾਨੀਆ ਪੁੱਜੀ ਤਾਂ ਬ੍ਰਿਟਿਸ਼ ਪਾਰਲੀਮੈਂਟ ਨੇ ਵੀ ਸਿੱਖ ਸੈਨਿਕਾਂ ਦੇ ਸਨਮਾਨ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਬਰਤਾਨਵੀ ਭਾਰਤ ਸਰਕਾਰ ਨੇ 36 ਸਿੱਖ ਰੈਜੀਮੈਂਟ ਦੇ ਇਨ੍ਹਾਂ 21 ਜਵਾਨਾਂ ਦੇ ਸਨਮਾਨ ਵਿੱਚ ਗੁਰਦੁਆਰਾ ਬਣਵਾਇਆ ਜੋ ਫਿਰੋਜ਼ਪੁਰ ਵਿਖੇ ਸਥਿਤ ਹੈ ਅਤੇ ਉਸ ਵੇਲੇ ਦੇ ਵੱਕਾਰੀ ਸਨਮਾਨ 'ਵਿਕਟੋਰੀਆ ਕਰਾਸ' ਨਾਲ ਸਨਮਾਨਿਤ ਕੀਤਾ।


Top News view more...

Latest News view more...

PTC NETWORK
PTC NETWORK