Mon, Apr 29, 2024
Whatsapp

ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ 21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ

Written by  Shanker Badra -- January 19th 2021 02:20 PM
ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ 21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ

ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ 21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ

ਨਵੀ ਦਿੱਲੀ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਅੰਦੋਲਨ ਅੱਜ 55ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਸੁਪਰੀਮ ਕੋਰਟ ਵੱਲੋਂ ਕਿਸਾਨੀ ਮਾਮਲੇ ਦੇ ਹੱਲ ਲਈ ਬਣਾਈ ਗਈ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ , ਜੋ ਹੁਣ ਖ਼ਤਮ ਹੋ ਚੁੱਕੀ ਹੈ। ਇਹ ਮੀਟਿੰਗ ਪੂਸਾ ਇੰਸਟਚਿਊਟ ‘ਚ ਰੱਖੀ ਗਈ ਹੈ। ਇਸ ਮੌਕੇ ਅਨਿਤ ਧਨਵੰਤ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਇਹ ਕਮੇਟੀ ਕਿਵੇਂ ਕੰਮ ਕਰੇਗੀ। [caption id="attachment_467483" align="aligncenter" width="300"]SC-appointed committee to hold first meeting with Farmers on January 21 ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ[/caption] ਪੜ੍ਹੋ ਹੋਰ ਖ਼ਬਰਾਂ : ਸੂਰਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਸੜਕ ਕਿਨਾਰੇ ਸੌਂ ਰਹੇ ਮਜ਼ਦੂਰਾਂ 'ਤੇ ਚੜ੍ਹਿਆ ਟਰੱਕ ਕਮੇਟੀ ਮੈਂਬਰਾਂ ਨੇ ਕਿਹਾ ਕਿ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਗੱਲ ਸੁਣਨਾ ਚਾਹੁੰਦੇ ਹਾਂ ,ਚਾਹੇ ਉਹ ਕਿਸਾਨੀ ਕਾਨੂੰਨਾਂ ਦੇ ਵਿਰੋਧੀ ਹੋਣ ਜਾਂ ਸਮਰਥਕ ਹੋਣ। ਇਸ ਤੋਂ ਇਲਾਵਾ ਅਸੀਂ ਸਾਰੇ ਸਟੇਕ ਹੋਲਡਰਾਂ ਨਾਲ ਮੀਟਿੰਗ ਕਰਾਂਗੇ। ਉਨ੍ਹਾਂ ਕਿਹਾ ਕਿ ਸਭ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਸੀਂ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦੇਵਾਂਗੇ। ਕਿਸਾਨਾਂ ਨਾਲ ਪਹਿਲੀ ਮੁਲਾਕਾਤ 21 ਜਨਵਰੀ ਨੂੰ ਹੋਵੇਗੀ। [caption id="attachment_467482" align="aligncenter" width="275"]SC-appointed committee to hold first meeting with Farmers on January 21 ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ[/caption] ਅਨਿਤ ਧਨਵੰਤ ਨੇ ਕਿਹਾ ਕਿ ਜਿਹੜੇ ਕਿਸਾਨ ਸੰਗਠਨ ਮੀਟਿੰਗ ਵਿਚ ਨਹੀਂ ਆ ਸਕਣਗੇ ,ਉਹ ਉਨ੍ਹਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਨਗੇ। ਇਹ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਹੈ। ਜੋ ਕਿਸਾਨ ਜਥੇਬੰਦੀਆਂ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀਆਂ, ਅਸੀਂ ਉਨ੍ਹਾਂ ਨੂੰ ਦੱਸਦੇ ਹਾਂ ਕਿ ਉਹ ਸਾਡੇ ਨਾਲ ਗੱਲ ਕਰਨ ,ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਹੋਰ ਸਾਰੀਆਂ ਸੰਸਥਾਵਾਂ ਨਾਲ ਗੱਲਬਾਤ ਕੀਤੀ ਜਾਵੇਗੀ। ਅਸੀਂ ਇਹ ਦੇਖਾਂਗੇ ਕਿ ਕਿਸਾਨ ਤਰੱਕੀ ਹੋ ਸਕੇ। ਸਰਕਾਰ ਨੂੰ ਆ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਕਿਸਾਨਾਂ ਨਾਲ ਵੀ ਗੱਲ ਕਰਨਾ ਚਾਹੁੰਦੇ ਹਾਂ ਜੋ ਪ੍ਰਦਰਸ਼ਨ ਕਰ ਰਹੇ ਹਨ। [caption id="attachment_467480" align="aligncenter" width="299"]SC-appointed committee to hold first meeting with Farmers on January 21 ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ[/caption] ਅਸੀਂ ਸੂਬਿਆਂ ਨਾਲ ਵੀ ਗੱਲ ਕਰਾਂਗੇ। ਸਾਡੀ ਪਹਿਲਾਂ ਕੋਈ ਵੀ ਗੱਲ ਰਹੀ ਹੋਵੇ ਪਰ ਹੁਣ ਸਾਨੂੰ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤਾ ਗਿਆ ਹੈ। ਅਸੀਂ ਅੱਜ ਜਿਸ ਕਮੇਟੀ ਵਿਚ ਹਾਂ, ਅਸੀਂ ਆਪਣੀ ਗੱਲ ਨਹੀਂ ਰੱਖ ਸਕਦੇ ਸਾਰੀਆਂ ਦੀ ਗੱਲ ਸੁਪਰੀਮ ਕੋਰਟ ਦੇ ਸਾਹਮਣੇ ਰੱਖਾਂਗੇ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਨਾਲ ਗੱਲ ਕਰਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ 1 ਜਾਂ 2 ਮਹੀਨਿਆਂ ਵਿੱਚ ਬਣੀਆਂ ਨਵੀਆਂ ਸੰਸਥਾਵਾਂ ਨਾਲ ਗੱਲ ਨਾ ਕੀਤੀ ਜਾਵੇ। ਪੜ੍ਹੋ ਹੋਰ ਖ਼ਬਰਾਂ : ਅਸੀਂ ਦਿੱਲੀ ਅੰਦਰ ਹਰ ਹਾਲਤ 'ਚ ਕਰਾਂਗੇ ਟਰੈਕਟਰ ਪਰੇਡ , ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੱਸਿਆ ਆਪਣਾ ਰੂਟ ਪਲਾਨ [caption id="attachment_467481" align="aligncenter" width="300"]SC-appointed committee to hold first meeting with Farmers on January 21 ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ[/caption] ਅਸੀਂ ਵੱਧ ਤੋਂ ਵੱਧ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਕ ਪੋਰਟਲ ਬਣਾ ਰਹੇ ਹਾਂ ,ਜਿਥੇ ਕਿਸਾਨ ਬੋਲ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਲੋਕ ਵਾਪਸ ਚਲੇ ਜਾਣ ,ਕਿਉਂਕਿ ਲੋਕਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਭੁਪਿੰਦਰ ਮਾਨ ਬਾਰੇ ਬੋਲਦਿਆਂ ਕਿਹਾ ਕਿ ਭੁਪਿੰਦਰ ਮਾਨ ਵੱਡੇ ਕਿਸਾਨ ਆਗੂ ਰਹੇ ਹਨ, ਜੋ ਜ਼ਿੰਮੇਵਾਰੀ ਸਾਨੂੰ ਸੁਪਰੀਮ ਕੋਰਟ ਦੁਆਰਾ ਦਿੱਤੀ ਹੈ ,ਉਸ ਵਿੱਚ ਅਸੀਂ ਆਪਣਾ ਵਿਚਾਰ ਨਹੀਂ ਦੇਣਾ। [caption id="attachment_467484" align="aligncenter" width="300"]SC-appointed committee to hold first meeting with Farmers on January 21 ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ[/caption] ਮੈਂ ਅੰਦੋਲਨਕਾਰੀ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਇਹ ਖੇਤੀ ਕਾਨੂੰਨ ਵਾਪਸ ਹੁੰਦੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸਰਕਾਰ ਇਨ੍ਹਾਂ ਨੂੰ ਹੱਥ ਨਹੀਂ ਲਾਵੇਗੀ ,ਕੁੱਝ ਬਦਲਾਅ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਖੁਸ਼ ਨਹੀਂ ਹੁੰਦਾ ,ਓਦੋਂ ਤੱਕ ਦੇਸ਼ ਖੁਸ਼ਹਾਲ ਨਹੀਂ ਹੋਵੇਗਾ , ਬਾਕੀ ਖੇਤਰ ਕਿਵੇਂ ਅੱਗੇ ਵਧੇਗਾ?ਅਨਿਤ ਧਨਵੰਤ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿਚ ਜਿਹੜੇ ਕਾਨੂੰਨ ਸਨ, ਉਹ ਕਿਸਾਨਾਂ ਦੇ ਵਿਰੁੱਧ ਸਨ। ਜਦੋਂ ਨਵਾਂ ਕਾਨੂੰਨ ਆਇਆ ਤਾਂ ਅੰਦੋਲਨ ਸ਼ੁਰੂ ਹੋ ਗਿਆ। ਸਾਨੂੰ ਇਹ ਸਮਝਣਾ ਪਏਗਾ ਕਿ ਨਵੇਂ ਕਾਨੂੰਨਾਂ ਦੀ ਜ਼ਰੂਰਤ ਹੈ। [caption id="attachment_467483" align="aligncenter" width="300"]SC-appointed committee to hold first meeting with Farmers on January 21 ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ21 ਜਨਵਰੀ ਨੂੰ ਕਰੇਗੀ ਕਿਸਾਨਾਂ ਨਾਲ ਮੁਲਾਕਾਤ[/caption] ਦਰਅਸਲ 'ਚ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨ ਲਈ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਅਨਿਤ ਧਨਵੰਤ , ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ, ਖੇਤੀ ਅਰਥ ਸ਼ਾਸਤਰੀ ਅਸ਼ੋਕ ਗੁਲਾਟੀ ਅਤੇ ਪ੍ਰਮੋਦ ਕੁਮਾਰ ਜੋਸ਼ੀ ਨੂੰ ਮੈਂਬਰ ਬਣਾਇਆ ਗਿਆ ਸੀ ਪਰ ਬਾਅਦ ਵਿੱਚ ਭੁਪਿੰਦਰ ਸਿੰਘ ਮਾਨ ਨੇ ਇਸ ਕਮੇਟੀ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ। -PTCNews


Top News view more...

Latest News view more...