ਮਨੋਰੰਜਨ ਜਗਤ

ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਇਹ ਕੁੜੀ ਫੁੱਟ-ਫੁੱਟ ਕੇ ਰੋਈ, ਅਦਾਕਾਰਾ ਦੇ ਪ੍ਰਤੀਕਰਮ ਨੇ ਜਿੱਤ ਲਿਆ ਦਿਲ

By Riya Bawa -- July 17, 2022 8:12 am

ਨਵੀਂ ਦਿੱਲੀ: ਪੰਜਾਬ ਦੀ 'ਕੈਟਰੀਨਾ ਕੈਫ' ਸ਼ਹਿਨਾਜ਼ ਗਿੱਲ ਹਰ ਕਿਸੇ ਦੀ ਚਹੇਤੀ ਹੈ। ਬਿੱਗ ਬੌਸ 13 'ਚ ਉਸ ਦੇ ਕਿਊਟ ਅੰਦਾਜ਼ ਨੇ ਨਾ ਸਿਰਫ ਲੜਕਿਆਂ ਨੂੰ ਸਗੋਂ ਲੜਕੀਆਂ ਨੂੰ ਵੀ ਉਸ ਦਾ ਦੀਵਾਨਾ ਬਣਾ ਦਿੱਤਾ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲ ਹੀ 'ਚ ਇਕ ਇਵੈਂਟ ਦੌਰਾਨ ਸ਼ਹਿਨਾਜ਼ ਦਾ ਇਕ ਫੈਨ ਉਸ ਨੂੰ ਮਿਲਦੇ ਹੀ ਰੋਣ ਲੱਗ ਪਿਆ ਸੀ।

ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਇਹ ਕੁੜੀ ਫੁੱਟ-ਫੁੱਟ ਕੇ ਰੋਈ, ਅਦਾਕਾਰਾ ਦੇ ਪ੍ਰਤੀਕਰਮ ਨੇ ਜਿੱਤ ਲਿਆ ਦਿਲ

ਦੱਸ ਦੇਈਏ ਕਿ ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਲੋਕਪ੍ਰਿਅਤਾ ਵਿੱਚ ਕਾਫੀ ਵਾਧਾ ਹੋਇਆ ਹੈ। ਪ੍ਰਸ਼ੰਸਕ ਅਕਸਰ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਸ ਦੇ ਲੁੱਕ ਦੀ ਕਾਫੀ ਤਾਰੀਫ ਵੀ ਕਰਦੇ ਹਨ।

ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਇਹ ਕੁੜੀ ਫੁੱਟ-ਫੁੱਟ ਕੇ ਰੋਈ, ਅਦਾਕਾਰਾ ਦੇ ਪ੍ਰਤੀਕਰਮ ਨੇ ਜਿੱਤ ਲਿਆ ਦਿਲ

ਇਹ ਵੀ ਪੜ੍ਹੋ: Weather Update: ਪੰਜਾਬ ਸਣੇ ਚੰਡੀਗੜ੍ਹ 'ਚ ਲਗਾਤਾਰ ਹੋ ਰਹੀ ਤੇਜ ਬਾਰਿਸ਼, ਸੜਕਾਂ ’ਤੇ ਭਰਿਆ ਪਾਣੀ

ਸ਼ਹਿਨਾਜ਼ ਦੀ ਇੱਕ ਵੀਡੀਓ ਇੰਨੀਂ ਦਿਨੀਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਫ਼ੀਮੇਲ ਫ਼ੈਨ ਇਮੋਸ਼ਨਲ ਹੋ ਕੇ ਸ਼ਹਿਨਾਜ਼ ਦੇ ਗਲ ਲੱਗਦੀ ਹੈ ਅਤੇ ਫ਼ਿਰ ਰੋਣ ਲੱਗ ਪੈਂਦੀ ਹੈ। ਇਸ ਤੋਂ ਬਾਅਦ ਜੋ ਹੋਇਆ ਉਹ ਜਿਸ ਨੇ ਦੇਖਿਆ ਹੈਰਾਨ ਰਹਿ ਗਿਆ। ਇਸ ਵੀਡੀਓ ਨੂੰ ਵਾਇਰਲ ਭਯਾਨੀ "viral bhayani" ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਤੇ ਸ਼ਹਿਨਾਜ਼ ਵੀ ਉਸ ਨੂੰ ਘੁੱਟ ਕੇ ਜੱਫੀ ਪਾਉਂਦੀ ਹੈ। ਇਹੀ ਨਹੀਂ ਸ਼ਹਿਨਾਜ਼ ਦੇ ਗਲ ਲੱਗ ਕੇ ਫ਼ੈਨ ਨੇ ਰੋਣਾ ਸ਼ੁਰੂ ਕੀਤਾ, ਤਾਂ ਸ਼ਹਿਨਾਜ਼ ਦੀਆਂ ਅੱਖਾਂ ਵੀ ਨਮ ਹੋ ਗਈਆਂ।

ਦੇਖੋ ਵੀਡੀਓ---

 

View this post on Instagram

 

A post shared by Viral Bhayani (@viralbhayani)

ਇਸ ਤੋਂ ਬਾਅਦ ਫ਼ੈਨ ਨੇ ਸ਼ਹਿਨਾਜ਼ ਤੇ ਖੂਬ ਪਿਆਰ ਲੁਟਾਇਆ। ਉਸ ਨੇ ਸ਼ਹਿਨਾਜ਼ ਦੀ ਗੱਲ `ਤੇ ਚੁੰਮਿਆ ਅਤੇ ਧੰਨਵਾਦ ਕੀਤਾ। ਇਹ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ। ਸਭ ਦਾ ਕਹਿਣੈ ਕਿ ਸ਼ਹਿਨਾਜ਼ ਦਾ ਸੁਭਾਅ ਬਹੁਤ ਵਧੀਆ ਹੈ।

ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਇਹ ਕੁੜੀ ਫੁੱਟ-ਫੁੱਟ ਕੇ ਰੋਈ, ਅਦਾਕਾਰਾ ਦੇ ਪ੍ਰਤੀਕਰਮ ਨੇ ਜਿੱਤ ਲਿਆ ਦਿਲ

-PTC News

  • Share