Fri, May 3, 2024
Whatsapp

ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਨਾਲ SGPC ਪ੍ਰਧਾਨ ਨੇ ਕੀਤੀ ਮੁਲਾਕਾਤ,  ਸ਼ਾਮ ਤੱਕ ਭੁੱਖ ਹੜ੍ਹਤਾਲ ਖਤਮ ਕਰਨਗੇ

Written by  Joshi -- July 20th 2018 12:02 PM -- Updated: July 20th 2018 12:25 PM
ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਨਾਲ SGPC ਪ੍ਰਧਾਨ ਨੇ ਕੀਤੀ ਮੁਲਾਕਾਤ,  ਸ਼ਾਮ ਤੱਕ ਭੁੱਖ ਹੜ੍ਹਤਾਲ ਖਤਮ ਕਰਨਗੇ

ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਨਾਲ SGPC ਪ੍ਰਧਾਨ ਨੇ ਕੀਤੀ ਮੁਲਾਕਾਤ,  ਸ਼ਾਮ ਤੱਕ ਭੁੱਖ ਹੜ੍ਹਤਾਲ ਖਤਮ ਕਰਨਗੇ

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਾਲ ਵਲੋਂ ਬੇਅੰਤ ਸਿੰਘ ਦੇ ਕਤਲ ਵਿਚ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਨਾਲ ਲਗਭਗ ਡੇਢ ਘੰਟਾ ਮੁਲਾਕਾਤ ਕੀਤੀ ਅਤੇ ਮਿਲੀ ਜਾਣਕਾਰੀ ਮੁਤਾਬਕ, ਰਾਜੋਆਣਾ  ਸ਼ਾਮ ਤੱਕ ਭੁੱਖ ਹੜ੍ਹਤਾਲ ਖਤਮ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੌਂਗੋਵਾਲ ਨੇ ਦਸਿਆ ਕਿ ਰਾਜੋਆਣਾ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਉਹ ਸ਼ਾਮ ਤੱਕ ਭੁੱਖ ਹੜ੍ਹਤਾਲ ਖ਼ਤਮ ਕਰ ਦੇਣਗੇ। ਲੌਂਗੋਵਾਲ ਨੇ ਰਾਜੋਆਣਾ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਐਸ ਜੀ ਪੀ ਸੀ ਦੇ ਪ੍ਰਧਾਨ ਵਲੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਹੋਰ ਪੜ੍ਹੋ : ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੇਂਦਰੀ ਜੇਲ ਪਟਿਆਲਾ ‘ਚ ਪਹੁੰਚੇ ਪਟਿਆਲਾ ਵਿਖੇ ਪਿਛਲੇ ਦਿਨਾਂ ਤੋਂ ਆਪਣੀ ਰਿਹਾਈ ਨੂੰ ਲੈ ਕੇ ਭੁੱਖ ਹੜ੍ਹਤਾਲ ਤੇ ਬੈਠੇ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਐਸ ਜੀ ਪੀ ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੇਂਦਰੀ ਜੇਲ ਪਟਿਆਲਾ ਵਿਚ ਪਹੁੰਚੇ ਸਨ। SGPC president visits balwant singh rajoana, will end hunger strikeਉਹਨਾਂ ਤੋਂ ਇਲਾਵਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ,ਕਰਨੈਲ ਸਿੰਘ ਨਾਭਾ ਵੀ ਮੌਜੂਦ ਸਨ । ਐਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਵੀ ਮੌਜੂਦ ਸਨ। ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਬਾਰੇ ਦੱਸਦੇ ਹੋਏ ਲੌਂਗੋਵਾਲ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਐਸ ਜੀ ਪੀ ਸੀ ਤੇ ਅਕਾਲੀ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਐਸ ਜੀ ਪੀ ਸੀ ਵਲੋਂ ਕੀਤੀ ਗਈ ਅਪੀਲ ਦਾ ਜਲਦ ਨਿਪਟਾਰਾ ਕਰ ਦੇਣਗੇ। —PTC News


Top News view more...

Latest News view more...