ਹੁਣ ਦਿਲਜੀਤ ਦੋਸਾਂਝ ਨਾਲ ਨਜ਼ਰ ਆਵੇਗੀ ਪੰਜਾਬ ਦੀ ਕੈਟਰੀਨਾ ਕੈਫ਼
ਪੰਜਾਬ ਦੀ ਮਸ਼ਹੂਰ ਮਾਡਲ ਅਦਾਕਾਰਾ ਅਤੇ ਬਿਗ ਬੌਸ 13 ਦੀ ਮੁਕਾਬਲੇਬਾਜ਼ ਰਹਿ ਚੁੱਕੀ ਸ਼ਹਿਨਾਜ਼ ਗਿੱਲ ਜੋ ਕਿ ਪੰਜਾਬ ਦੀ ਕੈਟਰੀਨਾ ਕੈਫ਼ ਵੱਜੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ , ਛੋਟੇ ਪਰਦੇ ਤੋਂ ਹੁਣ ਸ਼ਹਿਨਾਜ਼ ਦੀ ਗਿਣਤੀ ਵੱਡੇ ਸਟਾਰਸ ਵਿਚ ਹੋਣ ਲੱਗੀ ਹੈ। ਸੋਸ਼ਲ ਮੀਡੀਆ 'ਤੇ ਚਰਚਿਤ ਰਹਿਣ ਵਾਲੀ ਸ਼ਹਿਨਾਜ਼ ਨੂੰ ਹੁਣ ਇਕ ਵੱਡਾ ਆਫ਼ਰ ਮਿਲਿਆ ਹੈ। ਜੀ ਹਾਂ ਸ਼ਹਿਨਾਜ਼ ਜਲਦ ਹੀ ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ਵਿਚ ਨਜ਼ਰ ਆਉਣ ਵਾਲੀ ਹੈ। ਸ਼ਹਿਨਾਜ਼ ਇਸ ਫ਼ਿਲਮ ਦੀ ਸ਼ੂਟਿੰਗ ਲਈ ਕੈਨੇਡਾ ਰਵਾਨਾ ਹੋ ਚੁੱਕੀ ਹੈ।
ਹੋਰ ਪੜ੍ਹੋ : ਨਿੱਕੀ ਤੰਬੋਲੀ ਬਣੀ Bigg Boss 14 ਦੀ ਪਹਿਲੀ ਫਾਈਨਲਿਸਟ
‘ਹੌਂਸਲਾ ਰੱਖ’ ਟਾਈਟਲ ਦੀ ਇਸ ਪੰਜਾਬੀ ਫਿਲ਼ਮ ਵਿਚ ਸ਼ਹਿਨਾਜ਼ ਦਿਲਜੀਤ ਦੋਸਾਂਝ ਅਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਨਾਲ ਸਕਰੀਨ ਸਾਂਝੀ ਕਰਦੀ ਹੋਈ ਨਜ਼ਰ ਆਵੇਗੀ। ਦਰਸ਼ਕਾਂ ਨੂੰ ਫ਼ਿਲਮ ਦਾ ਮਜ਼ੇਦਾਰ ਪੋਸਟਰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਪੋਸਟਰ ਸੋਸ਼ਲ ਮੀਡੀਆ ਉੱਤੇ ਜੰਮ ਕੇ ਸ਼ੇਅਰ ਹੋ ਰਿਹਾ ਹੈ। ਕੁਝ ਹੀ ਸਮੇਂ ‘ਚ ਦਿਲਜੀਤ ਦੋਸਾਂਝ ਦੀ ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ।
ਹੋਰ ਪੜ੍ਹੋ :ਬਿੱਗ ਬੌਸ ਦੇ ਪ੍ਰਤੀਯੋਗੀ ਸਵਾਮੀ ਓਮ ਦਾ ਹੋਇਆ ਦਿਹਾਂਤ
ਦੱਸ ਦੇਈਏ ਕਿ ਇਸ ਫ਼ਿਲਮ ਦਾ ਪ੍ਰੋਡਕਸ਼ਨ ਵੀ ਦਿਲਜੀਤ ਹੀ ਕਰ ਰਹੇ ਹਨ ਅਤੇ ਇਹ ਫਿਲ਼ਮ 'Honsla Rakh' ਉਨ੍ਹਾਂ ਦੀ ਨਵੀਂ ਪ੍ਰੋਡਕਸ਼ਨ ਕੰਪਨੀ ਪ੍ਰੋਡਿਊਜ਼ ਕਰਨ ਜਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਕੈਨੇਡਾ ਦੇ ਵੈਨਕੁਵਰ ਵਿਚ ਹੋਵੇਗੀ।
ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਕਾਮੇਡੀਅਨ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਵੀ ਇਸ ਫ਼ਿਲਮ ਵਿਚ ਨਜ਼ਰ ਆਉਣ ਵਾਲਾ ਹੈ। ਇਹ ਫਿਲ਼ਮ ਇਕ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ। ਦੱਸ ਦੇਈਏ ਕਿ ਸ਼ਹਿਨਾਜ਼ ਅਤੇ ਦਿਲਜੀਤ ਦੀ ਇਹ ਫ਼ਿਲਮ ਇਸ ਸਾਲ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ।