ਸ਼ਿਮਲਾ 'ਚ ਸੇਬਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ , ਪੰਜਾਬ ਨਾਲ ਸੰਬੰਧਿਤ ਟਰੱਕ ਚਾਲਕ ਦੀ ਮੌਤ
ਸ਼ਿਮਲਾ 'ਚ ਸੇਬਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ , ਪੰਜਾਬ ਨਾਲ ਸੰਬੰਧਿਤ ਟਰੱਕ ਚਾਲਕ ਦੀ ਮੌਤ:ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਅੱਜ ਸੇਬਾਂ ਨਾਲ ਭਰਿਆ ਇੱਕ ਟਰੱਕ ਖੱਡ 'ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਟਰੱਕ ਚਾਲਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਹਨ। [caption id="attachment_336263" align="aligncenter" width="300"] ਸ਼ਿਮਲਾ 'ਚ ਸੇਬਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ , ਪੰਜਾਬ ਨਾਲ ਸੰਬੰਧਿਤ ਟਰੱਕ ਚਾਲਕ ਦੀ ਮੌਤ[/caption] ਸ਼ਿਮਲਾ ਪੁਲਿਸ ਦੇ ਸੁਪਰਡੈਂਟ ਓਮਪਤੀ ਜਮਵਾਲ ਨੇ ਦੱਸਿਆ ਕਿ ਇਹ ਹਾਦਸਾ ਸ਼ੋਹਗੀ ਬਾਈਪਾਸ 'ਚ ਅਨੰਦਪੁਰ ਨੇੜੇ ਵਾਪਰਿਆ ਹੈ। ਜਦੋਂ ਟਰੱਕ ਖੱਡ 'ਚ ਡਿੱਗਾ ਤਾਂ ਇਸ ਦੀ ਲਪੇਟ 'ਚ ਇੱਕ ਕੱਚਾ ਘਰ ਵੀ ਆ ਗਿਆ, ਜਿਸ ਕਾਰਨ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਹਨ।ਉਨ੍ਹਾਂ ਦੱਸਿਆ ਕਿ ਕਲੀਨਰ ਅਤੇ ਦੋਹਾਂ ਔਰਤਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। [caption id="attachment_336264" align="aligncenter" width="300"] ਸ਼ਿਮਲਾ 'ਚ ਸੇਬਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ , ਪੰਜਾਬ ਨਾਲ ਸੰਬੰਧਿਤ ਟਰੱਕ ਚਾਲਕ ਦੀ ਮੌਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ‘ਚ 5 ਸਤੰਬਰ ਨੂੰ ਗੁਰਦਾਸਪੁਰ ‘ਚ ਛੁੱਟੀ ਦਾ ਐਲਾਨ ਦੱਸਿਆ ਜਾਂਦਾ ਹੈ ਕਿ ਟਰੱਕ ਚਾਲਕ ਪੰਜਾਬ ਨਾਲ ਸੰਬੰਧਿਤ ਸੀ।ਪੁਲਿਸ ਨੇ ਦੱਸਿਆ ਕਿ ਮ੍ਰਿਤਕ ਚਾਲਕ ਦੀ ਪਹਿਚਾਣ 42 ਸਾਲਾ ਹਰਮਨ ਸਿੰਘ ਵਾਸੀ ਲੁਧਿਆਣਾ ਦੇ ਰੂਪ 'ਚ ਹੋਈ ਹੈ। ਪੁਲਿਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। -PTCNews