Sat, Dec 20, 2025
Whatsapp

ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ, ਅੱਜ ਫਤਹਿਗੜ੍ਹ ਸਾਹਿਬ 'ਚ ਕਰੇਗਾ 3 ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ

Reported by:  PTC News Desk  Edited by:  Jashan A -- April 09th 2019 10:18 AM -- Updated: April 10th 2019 08:52 AM
ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ, ਅੱਜ ਫਤਹਿਗੜ੍ਹ ਸਾਹਿਬ 'ਚ ਕਰੇਗਾ 3 ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ

ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ, ਅੱਜ ਫਤਹਿਗੜ੍ਹ ਸਾਹਿਬ 'ਚ ਕਰੇਗਾ 3 ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ

ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ, ਅੱਜ ਫਤਹਿਗੜ੍ਹ ਸਾਹਿਬ 'ਚ ਕਰੇਗਾ 3 ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ,ਫਤਹਿਗੜ੍ਹ ਸਾਹਿਬ: ਲੋਕ ਸਭਾ ਚੋਣਾਂ ਨੂੰ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜੋਰਾਂ ‘ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਫਤਹਿਗੜ੍ਹ ਸਾਹਿਬ 'ਚ 3 ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ। [caption id="attachment_280412" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ, ਅੱਜ ਫਤਹਿਗੜ੍ਹ ਸਾਹਿਬ 'ਚ ਕਰੇਗਾ 3 ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ[/caption] ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਅੱਜ ਸਮਰਾਲਾ, ਸਾਹਨੇਵਾਲ ਅਤੇ ਪਾਇਲ 'ਚ ਰੈਲੀਆਂ ਕਰੇਗਾ। ਜਿਸ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਕਈ ਹੋਰ ਦਿੱਗਜ਼ ਆਗੂ ਮੌਜੂਦ ਰਹਿਣਗੇ। ਰੈਲੀਆਂ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਕਾਫੀ ਉਤਸ਼ਾਹ ਜਤਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਆਉਣ ਜਾਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹੋਰ ਪੜ੍ਹੋ:ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ‘ਚ ਲਾਏ ਹੇਰਾਫੇਰੀ ਦੇ ਦੋਸ਼ਾਂ ਦੀ ਮੋਗਾ ਦੇ ਏਡੀਸੀ ਦੀ ਸ਼ਿਕਾਇਤ ਨੇ ਕੀਤੀ ਪੁਸ਼ਟੀ [caption id="attachment_280414" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ, ਅੱਜ ਫਤਹਿਗੜ੍ਹ ਸਾਹਿਬ 'ਚ ਕਰੇਗਾ 3 ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਤਹਿਗੜ੍ਹ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ ‘ਚ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੋਲ ਵੀ ਖੋਲ੍ਹੀ ਜਾਵੇਗੀ ਅਤੇ ਕਾਂਗਰਸ ਸਰਕਾਰ ਵੱਲੋ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਨਾਕਾਮੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। [caption id="attachment_280413" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ, ਅੱਜ ਫਤਹਿਗੜ੍ਹ ਸਾਹਿਬ 'ਚ ਕਰੇਗਾ 3 ਰੈਲੀਆਂ, ਪਾਰਟੀ ਦੇ ਦਿੱਗਜ਼ ਆਗੂ ਕਰਨਗੇ ਸ਼ਿਰਕਤ[/caption] ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਨੂੰ ਲੈ ਲਗਾਤਾਰ ਸੂਬੇ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਜਲੰਧਰ ਹਲਕੇ 'ਚ 2 ਵਿਸ਼ਾਲ ਰੈਲੀਆਂ ਕਰ ਲੋਕਾਂ ਨੂੰ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕੀਤਾ ਗਿਆ। -PTC News


Top News view more...

Latest News view more...

PTC NETWORK
PTC NETWORK