Fri, May 3, 2024
Whatsapp

ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਖੁਸ਼ਖਬਰੀ,ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ

Written by  Shanker Badra -- May 21st 2018 01:41 PM
ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਖੁਸ਼ਖਬਰੀ,ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ

ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਖੁਸ਼ਖਬਰੀ,ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ

ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਖੁਸ਼ਖਬਰੀ,ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ:ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ।ਸ੍ਰੀ ਹੇਮਕੁੰਟ ਸਾਹਿਬ ਲਈ ਯਾਤਰਾ ਇਸ ਮਹੀਨੇ ਦੀ 22 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ 25 ਮਈ ਤੋਂ ਇਸ ਪਵਿੱਤਰ ਅਸਥਾਨ ਦੇ ਕਿਵਾੜ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ।Shri Hemkunt Sahib for darshan Travel Start 25 may 25 ਮਈ ਨੂੰ ਹੇਮਕੁੰਟ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ।ਸੰਗਤ 10 ਅਕਤੂਬਰ ਤੱਕ ਦਰਸ਼ਨ ਕਰ ਸਕੇਗੀ।ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ,ਰਿਸ਼ੀਕੇਸ਼ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਸੰਗਤ ਦੇ ਰਹਿਣ,ਲੰਗਰ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ।Shri Hemkunt Sahib for darshan Travel Start 25 may ਉਨ੍ਹਾਂ ਦੱਸਿਆ ਕਿ ਜੋ ਤਾਜ਼ਾ ਬਰਫ ਪਈ ਹੈ,ਉਸ ਨੂੰ ਸੈਨਾ ਦੇ ਜਵਾਨ ਕੱਟ ਕੇ ਪੈਦਲ ਰਾਹ ਖੋਲ੍ਹਣ ਲਈ ਮੁਸ਼ੱਕਤ ਕਰ ਰਹੇ ਹਨ ਤੇ ਦੋ-ਤਿੰਨ ਦਿਨਾਂ ਤੱਕ ਪੈਦਲ ਰਾਹ ਖੁੱਲ੍ਹ ਜਾਵੇਗਾ।ਸੰਗਤ ਦੇ ਦਰਸ਼ਨਾਂ ਲਈ 25 ਮਈ ਨੂੰ ਹੇਮਕੁੰਟ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਰਿਸ਼ੀਕੇਸ਼ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਦਾ ਸੜਕ ਰਸਤਾ ਬਿਲਕੁਲ ਠੀਕ ਹੈ।Shri Hemkunt Sahib for darshan Travel Start 25 may ਉਨ੍ਹਾਂ ਸੰਗਤ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਰਿਸ਼ੀਕੇਸ਼ ਲਈ ਹੈਲਪਲਾਈਨ ਨੰਬਰ 01352430229, ਗੁਰਦੁਵਾਰਾ ਸ੍ਰੀਨਗਰ ਲਈ 01346252203, 7500241975, ਗੁਰਦੁਆਰਾ ਜੋਸ਼ੀਮੱਠ ਲਈ 01389222121, 7500241976, ਗੁਰਦੁਆਰਾ ਗੋਬਿੰਦ ਘਾਟ ਲਈ 01389212293, 08991322581 ਅਤੇ ਗੁਰਦੁਵਾਰਾ ਗੋਬਿੰਦ ਧਾਮ ਲਈ ਹੈਲਪਲਾਈਨ ਨੰਬਰ 01381226232, 08991322555 ਜਾਰੀ ਕੀਤੇ ਗਏ ਹਨ। -PTCNews


Top News view more...

Latest News view more...