ਸਿਧਾਰਥ ਸ਼ੁਕਲਾ ਦਾ ਕੱਲ੍ਹ ਹੋਵੇਗਾ ਅੰਤਿਮ ਸਸਕਾਰ, ਪੋਸਟਮਾਰਟਮ ਤੋਂ ਬਾਅਦ ਹਸਪਤਾਲ 'ਚ ਰਹੇਗੀ ਮ੍ਰਿਤਕ ਦੇਹ

By Shanker Badra - September 02, 2021 10:09 pm

ਮੁੰਬਈ : Sidharth Shukla Death News : ਸਿਧਾਰਥ ਸ਼ੁਕਲਾ (Siddharth Shukla dead ) ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਦੇ ਕੂਪਰ ਹਸਪਤਾਲ ਵਿੱਚ 40 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਪੋਸਟਮਾਰਟਮ ਖ਼ਤਮ ਹੋ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਅੱਜ ਹਸਪਤਾਲ ਵਿੱਚ ਰੱਖਿਆ ਜਾਵੇਗਾ। ਅਦਾਕਾਰ ਸਿਧਾਰਥ ਸ਼ੁਕਲਾ (Siddharth Shukla) ਦਾ ਅੰਤਿਮ ਸਸਕਾਰ ਭਲਕੇ ਕੀਤਾ ਜਾਵੇਗਾ।

ਸਿਧਾਰਥ ਸ਼ੁਕਲਾ ਦਾ ਕੱਲ੍ਹ ਹੋਵੇਗਾ ਅੰਤਿਮ ਸਸਕਾਰ, ਪੋਸਟਮਾਰਟਮ ਤੋਂ ਬਾਅਦ ਹਸਪਤਾਲ 'ਚ ਰਹੇਗੀ ਮ੍ਰਿਤਕ ਦੇਹ

ਪੜ੍ਹੋ ਹੋਰ ਖ਼ਬਰਾਂ : ਜਾਣੋ ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਦੀ ਆਖਰੀ ਪੋਸਟ ਵਿੱਚ ਕੀ ਲਿਖਿਆ ਸੀ

ਸਿਧਾਰਥ ਸ਼ੁਕਲਾ ਦਾ ਪੋਸਟਮਾਰਟਮ ਪੂਰਾ ਹੋ ਚੁੱਕਾ ਹੈ ਅਤੇ ਉਸ ਦਾ ਪਰਿਵਾਰ ਭਲਕੇ ਉਸਦੀ ਮ੍ਰਿਤਕ ਦੇਹ ਪ੍ਰਾਪਤ ਕਰੇਗਾ। ਸਿਧਾਰਥ ਸ਼ੁਕਲਾ ਦੀ ਪੋਸਟਮਾਰਟਮ ਰਿਪੋਰਟ ਵੀ ਕੱਲ੍ਹ ਆਵੇਗੀ। ਸਿਧਾਰਥ ਦੇ ਪਰਿਵਾਰ ਦੇ ਸਾਰੇ ਮੈਂਬਰ ਕੂਪਰ ਹਸਪਤਾਲ ਤੋਂ ਘਰ ਪਰਤੇ ਹਨ। ਸਿਧਾਰਥ ਦਾ ਪੋਸਟ ਮਾਰਟਮ ਕਰ ਦਿੱਤਾ ਗਿਆ ਹੈ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਭਲਕੇ ਜਾਰੀ ਕੀਤੀ ਜਾਵੇਗੀ।

ਸਿਧਾਰਥ ਸ਼ੁਕਲਾ ਦਾ ਕੱਲ੍ਹ ਹੋਵੇਗਾ ਅੰਤਿਮ ਸਸਕਾਰ, ਪੋਸਟਮਾਰਟਮ ਤੋਂ ਬਾਅਦ ਹਸਪਤਾਲ 'ਚ ਰਹੇਗੀ ਮ੍ਰਿਤਕ ਦੇਹ

ਸਿਧਾਰਥ ਨੇ 2008 ਵਿੱਚ 'ਬਾਬੁਲ ਕਾ ਆਂਗਨ ਛੁਟੇ ਨਾ' ਨਾਲ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ ਸੀ ਅਤੇ 'ਬਾਲਿਕਾ ਵਧੂ' ਵਿੱਚ ਆਪਣੀ ਸਫਲ ਭੂਮਿਕਾ ਨਾਲ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਵਿੱਚ ਉਸਨੇ ਆਲੀਆ ਭੱਟ ਅਤੇ ਵਰੁਣ ਧਵਨ ਦੇ ਨਾਲ ਕਰਨ ਜੌਹਰ ਦੁਆਰਾ ਨਿਰਮਿਤ 'ਹੰਪਟੀ ਸ਼ਰਮਾ ਕੀ ਦੁਲਹਨੀਆ' ਵਿੱਚ ਵੀ ਅਭਿਨੈ ਕੀਤਾ।

ਸਿਧਾਰਥ ਸ਼ੁਕਲਾ ਦਾ ਕੱਲ੍ਹ ਹੋਵੇਗਾ ਅੰਤਿਮ ਸਸਕਾਰ, ਪੋਸਟਮਾਰਟਮ ਤੋਂ ਬਾਅਦ ਹਸਪਤਾਲ 'ਚ ਰਹੇਗੀ ਮ੍ਰਿਤਕ ਦੇਹ

ਸਿਧਾਰਥ ਸ਼ੁਕਲਾ ਦੇ ਪਿੱਛੇ ਉਸਦੀ ਮਾਂ ਅਤੇ ਦੋ ਭੈਣਾਂ ਹਨ। ਸਿਧਾਰਥ ਨੂੰ ਸਵੇਰੇ 10.20 ਵਜੇ ਜੁਹੂ ਦੇ ਕੂਪਰ ਹਸਪਤਾਲ ਲਿਜਾਇਆ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ। ਕੁਝ ਰਿਪੋਰਟਾਂ ਦੇ ਅਨੁਸਾਰ ਉਸਨੂੰ ਦਿਲ ਦਾ ਦੌਰਾ ਪਿਆ ਸੀ, ਹਾਲਾਂਕਿ ਉਸਦੀ ਅਚਾਨਕ ਮੌਤ ਦਾ ਕਾਰਨ ਅਜੇ ਸਪਸ਼ਟ ਨਹੀਂ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਹੈਰਾਨ ਕਰ ਦਿੱਤਾ।

ਸਿਧਾਰਥ ਸ਼ੁਕਲਾ ਦਾ ਕੱਲ੍ਹ ਹੋਵੇਗਾ ਅੰਤਿਮ ਸਸਕਾਰ, ਪੋਸਟਮਾਰਟਮ ਤੋਂ ਬਾਅਦ ਹਸਪਤਾਲ 'ਚ ਰਹੇਗੀ ਮ੍ਰਿਤਕ ਦੇਹ

2 ਸਤੰਬਰ ਦਾ ਦਿਨ ਫ਼ਿਲਮੀ ਇੰਡਸਟਰੀ ਲਈ ਕਿਸੇ ਕਾਲੇ ਦਿਨ ਤੋਂ ਘੱਟ ਨਹੀਂ ਹੈ। ਟੀਵੀ ਦੇ ਪ੍ਰਤਿਭਾਸ਼ਾਲੀ, ਖੂਬਸੂਰਤ ਅਤੇ ਫਿਟਨੈਸ ਫਰੀਕ Sidharth Shukla ਅਲਵਿਦਾ ਕਹਿ ਰਹੇ ਹਨ। ਸਿਧਾਰਥ ਦੀ ਕਦੇ ਭਰਪਾਈ ਨਹੀਂ ਹੋ ਸਕਦੀ। ਸਿਧਾਰਥ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਲਈ ਇਹ ਨੁਕਸਾਨ ਸਹਿਣਾ ਬਹੁਤ ਮੁਸ਼ਕਲ ਹੈ। ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਦੀ ਮਾਂ ਅਤੇ ਉਸ ਦੀ ਦੋਸਤ ਸ਼ਹਿਨਾਜ਼ ਗਿੱਲ ਦੀ ਹਾਲਤ ਬੇਹੱਦ ਖ਼ਰਾਬ ਹੈ। ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਘਰ ਉਨ੍ਹਾਂ ਦੀ ਮਾਂ ਨਾਲ ਹੈ। ਦੋਵਾਂ ਦੀ ਹਾਲਤ ਬਹੁਤ ਖਰਾਬ ਹੈ।
-PTCNews

adv-img
adv-img