Mon, Jul 14, 2025
Whatsapp

ਕਸ਼ਮੀਰ 'ਚ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ: ਸਿਰਸਾ ਬੋਲੇ-ਗ੍ਰਹਿ ਮੰਤਰੀ ਨੇ ਸਿੱਖ ਬੇਟੀਆਂ ਦੀ ਵਾਪਸੀ ਦਾ ਦਿੱਤਾ ਭਰੋਸਾ

Reported by:  PTC News Desk  Edited by:  Baljit Singh -- June 28th 2021 05:25 PM
ਕਸ਼ਮੀਰ 'ਚ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ: ਸਿਰਸਾ ਬੋਲੇ-ਗ੍ਰਹਿ ਮੰਤਰੀ ਨੇ ਸਿੱਖ ਬੇਟੀਆਂ ਦੀ ਵਾਪਸੀ ਦਾ ਦਿੱਤਾ ਭਰੋਸਾ

ਕਸ਼ਮੀਰ 'ਚ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ: ਸਿਰਸਾ ਬੋਲੇ-ਗ੍ਰਹਿ ਮੰਤਰੀ ਨੇ ਸਿੱਖ ਬੇਟੀਆਂ ਦੀ ਵਾਪਸੀ ਦਾ ਦਿੱਤਾ ਭਰੋਸਾ

ਨਵੀਂ ਦਿੱਲੀ: ਕਸ਼ਮੀਰ ਵਿਚ ਦੋ ਸਿੱਖ ਲੜਕੀਆਂ ਦੀ ਕਥਿਤ ਤੌਰ ਉੱਤੇ ਕਿਡਨੈਪਿੰਗ ਤੇ ਜ਼ਬਰੀ ਧਰਮ ਪਰਿਵਰਤਨ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਨੂੰ ਘਾਟੀ ਵਿਚ ਘੱਟ ਗਿੱਤੀ ਸਿੱਖ ਲੜਕੀਆਂ ਦੀ ਸੁਰੱਖਿਆ ਤੇ ਵਾਪਸੀ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਉੱਤੇ ਚਰਚਾ ਕਰਨ ਦੇ ਲਈ ਜਲਦੀ ਹੀ ਜੰਮੂ-ਕਸ਼ਮੀਰ ਸਿੱਖ ਵਫਦ ਨਾਲ ਮਿਲਣ ਦਾ ਸਮਾਂ ਦਿੱਤਾ ਹੈ। ਪੜੋ ਹੋਰ ਖਬਰਾਂ: UAE ਲਈ ਉਡਾਣਾਂ ‘ਤੇ ਰੋਕ 21 ਜੁਲਾਈ ਤੱਕ ਵਧੀ ਦੱਸ ਦਈਏ ਕਿ ਕਸ਼ਮੀਰ ਤੋਂ ਦੋ ਸਿੱਖ ਲੜਕੀਆਂ ਨੂੰ ਕਥਿਤ ਤੌਰ ਉੱਤੇ ਅਗਵਾ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਜ਼ਬਰੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਇਕ ਲੜਕੀ ਦਾ ਵਿਆਹ ਮੁਸਲਿਮ ਲੜਕੇ ਨਾਲ ਕਰ ਦਿੱਤਾ ਗਿਆ ਸੀ ਜੋ ਅਜੇ ਲਾਪਤਾ ਹੈ। 26 ਜੂਨ ਨੂੰ ਜੰਮੂ-ਕਸ਼ਮੀਰ ਤੋਂ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਸੀ। ਪੜੋ ਹੋਰ ਖਬਰਾਂ: PUBG ਅਤੇ ਸ਼ਰਾਬ ਦਾ ਪਿਆ ਅਜਿਹਾ ਸ਼ੌਕ ਕਿ ਆਪਣੀ ਹੀ ਭੈਣ ਘਰ ਕਰਵਾ ਦਿੱਤੀ ਲੁੱਟ ਜਾਣਕਾਰੀ ਅਨੁਸਾਰ ਬੜਗਾਮ ਜ਼ਿਲੇ ਦੀ ਇਕ 18 ਸਾਲਾ ਸਿੱਖ ਲੜਕੀ ਨੂੰ ਵਰਗਲਾ ਕੇ ਜ਼ਬਰੀ ਇਸਲਾਮ ਕਬੂਲ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੁੱਦੇ ਨੂੰ ਚੁੱਕਿਆ ਹੈ ਤੇ ਜੰਮੂ-ਕਸ਼ਮੀਰ ਦੇ ਉੱਪ-ਰਾਜਪਾਲ ਨੂੰ ਦਖਲ ਦੀ ਮੰਗ ਕੀਤੀ ਹੈ। ਉਥੇ ਹੀ ਇਕ ਹੋਰ ਮਾਮਲਾ ਸ਼੍ਰੀਨਗਰ ਦੇ ਮਹਜੂਰ ਨਗਰ ਦੀ ਇਕ ਲੜਕੀ ਦਾ ਹੈ ਜੋ ਆਪਣੇ ਮੁਸਲਿਮ ਦੋਸਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਈ ਸੀ। ਸੂਤਰਾਂ ਮੁਤਾਬਕ ਉਸ ਦਾ ਵਿਆਹ ਵਿਆਹ ਵਿਚ ਸ਼ਾਮਲ ਇਕ ਲੜਕੇ ਨਾਲ ਹੋਇਆ ਸੀ। ਪੜੋ ਹੋਰ ਖਬਰਾਂ: ਹਰਕਤ ਤੋਂ ਬਾਜ਼ ਨਹੀਂ ਆਇਆ ਟਵਿੱਟਰ, ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਭਾਰਤ ਤੋਂ ਵੱਖਰਾ ਦੇਸ਼ -PTC News


Top News view more...

Latest News view more...

PTC NETWORK
PTC NETWORK