ਨਹੀਂ ਹੋਏ ਪਾਣੀਆਂ ਦੇ ਮਸਲੇ ਹੱਲ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ 'ਤੇ ਗੱਲਬਾਤ ਦਾ ਨਹੀਂ ਨਿਕਲਿਆ ਕੋਈ ਸਿੱਟਾ!
ਸਿੰਧੂ ਜਲ ਸੰਧੀ, ਜਿਸ ਬਾਰੇ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲ ਪਾਇਆ ਹੈ। ਇਸ ਗੱਲਬਾਤ ਬਿਨ੍ਹਾਂ ਕਿਸੇ ਸਿੱਟੇ ਦੇ ਹੀ ਖਤਮ ਹੋ ਗਈ ਹੈ। Sindhu water treaty remains unsolved ਹਾਂਲਾਕਿ ਵਿਸ਼ਵ ਬੈਂਕ ਨੇ ਯਕੀਨ ਦਵਾਇਆ ਹੈ ਕਿ ਉਹ ਬਿਨਾਂ ਕਿਸੇ ਪੱਖਪਾਤ ਜਾਂ ਲੜ੍ਹਾਈ ਦੇ ਪਾਣੀਆਂ ਦੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗਾ। ਇਸ ਮਸਲੇ ਬਾਰੇ 'ਚ ਵਿਸ਼ਵ ਬੈਂਕ ਹੈੱਡਕੁਆਰਟਰ 'ਤੇ ੧੪ ਅਤੇ ੧੫ ਸਤੰਬਰ ਨੂੰ ਵਿਸ਼ਵ ਬੈਂਕ ਦੀ ਅਗਵਾਈ ਹੇਠ ਗੱਲਬਾਤ ਹੋਈ ਸੀ। ਦੱਸਣਯੋਗ ਹੈ ਕਿ ਦੇਸ਼ ਪਾਕਿਸਤਾਨ ਵੱਲੋਂ ਰੈਟਲ ਅਤੇ ਕਿਸ਼ਨਗੰਗਾ ਹਾਈਡਰੋ ਇਲੈਕਟ੍ਰਿਕ ਪ੍ਰਾਜੈਕਟਾਂ 'ਤੇ ਕਾਫੀ ਇਤਰਾਜ਼ ਕੀਤੇ ਜਾ ਰਹੇ ਹਨ। Sindhu water treaty remains unsolved ਇਸ ਸਮੇਂ ਅਮਰਜੀਤ ਸਿੰਘ ਸਮੇਤ ਸਿੰਧੂ ਜਲ ਕਮਿਸ਼ਨਰ, ਵਿਦੇਸ਼, ਬਿਜਲੀ ਅਤੇ ਕੇਂਦਰੀ ਜਲ ਕਮਿਸ਼ਨ ਮਾਮਲਿਆਂ ਬਾਰੇ ਮੰਤਰਾਲਿਆਂ ਦੇ ਨੁਮਾਇੰਦੇ ਮੌਜੂਦ ਸਨ। ਵਿਸ਼ਵ ਬੈਂਕ ਅਨੁਸਾਰ ਇਸ ਮਸਲੇ ਦਾ ਫਿਲਹਾਲ ਦੀਆਂ ਬੈਠਕਾਂ 'ਚ ਚਾਹੇ ਕੋਈ ਹੱਲ ਨਹੀਂ ਨਿਕਲ ਸਕਿਆ ਹੈ, ਪਰ ਸਮੇਂ ਸਮੇਂ 'ਤੇ ਵਿਸ਼ਵ ਬੈਂਕ ਦੋਹਾਂ ਮੁਲਕਾਂ ਦੇ ਨਾਲ ਮਿਲ ਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਜਾਰੀ ਰੱਖੇਗਾ।'' Sindhu water treaty remains unsolved —PTC News