LIVE ਸ਼ੋਅ ਦੇ ਦੌਰਾਨ ਗਾਇਕ ਏਪੀ ਢਿੱਲੋਂ ‘ਤੇ ਹਮਲਾ !
ਚੰਡੀਗੜ੍ਹ: ਪੰਜਾਬੀ ਗਾਇਕ ਏਪੀ ਢਿੱਲੋਂ ਵਿਦੇਸ਼ਾਂ ਵਿੱਚ ਲਾਈਵ ਸ਼ੋਅ ਕਰ ਰਹੇ ਹਨ। ਸ਼ੋਅ ਦੇ ਦੌਰਾਨ ਇੱਕ ਸਿਰਫਿਰੇ ਵੱਲੋਂ ਏਪੀ ਢਿੱਲੋਂ ਦੇ ਨਾਲ ਉਸ ਵੇਲੇ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਲਾਈਵ ਸ਼ੋਅ ਕਰਦੇ ਕਰਦੇ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਆ ਗਏ।
ਏਪੀ ਢਿੱਲੋਂ ਦੇ ਨਾਲ ਮੌਜੂਦ ਬਾਊਂਸਰਾਂ ਨੇ ਧੱਕਾ ਮੁੱਕੀ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਪਰ ਏਪੀ ਢਿੱਲੋਂ ਨੇ ਉਸੇ ਵਕਤ ਉਸ ਨਾਲ ਕੁੱਟਮਾਰ ਜਾਂ ਦੁਰ ਵਿਵਹਾਰ ਤੋਂ ਮਨਾ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕਾਂ ਉੱਤੇ ਪਹਿਲਾ ਵੀ ਹਮਲਿਆਂ ਦੀ ਵਾਰਦਾਤਾਂ ਸਾਹਮਣੇ ਆਈਆ ਹਨ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਪਹਿਲਾ ਪ੍ਰੇਮ ਢਿੱਲੋਂ ਅਤੇ ਸ਼ੈਰੀ ਮਾਨ ਉੱਤੇ ਵੀ ਹਮਲੇ ਹੋਏ ਸਨ।
ਇਹ ਵੀ ਪੜ੍ਹੋ:ਕੈਨੇਡਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ
-PTC News