Mon, Sep 21, 2026
Whatsapp

ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਦੇ ਵਿਆਹ 'ਤੇ ਕਿਵੇਂ ਪਾਈ ਯਾਰਾਂ ਨੇ ਧਮਾਲ, ਦੇਖੋ (ਵੀਡੀਓ)

Reported by:  PTC News Desk  Edited by:  Joshi -- January 16th 2018 09:15 PM -- Updated: January 16th 2018 09:19 PM
ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਦੇ ਵਿਆਹ 'ਤੇ ਕਿਵੇਂ ਪਾਈ ਯਾਰਾਂ ਨੇ ਧਮਾਲ, ਦੇਖੋ (ਵੀਡੀਓ)

ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਦੇ ਵਿਆਹ 'ਤੇ ਕਿਵੇਂ ਪਾਈ ਯਾਰਾਂ ਨੇ ਧਮਾਲ, ਦੇਖੋ (ਵੀਡੀਓ)

Singer Dilpreet Dhillon wedding videos went viral on social media: ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਬੀਤੇ ਦਿਨੀਂ ਵਿਆਹ ਦੇ ਸੱਤ ਜਨਮਾਂ ਦੇ ਬੰਧਨ 'ਚ ਬੱਝ ਗਏ ਹਨ। ਉਹਨਾਂ ਦਾ ਵਿਆਹ ਅੰਬਰ ਧਾਲੀਵਾਲ ਨਾਲ ਧੂਮ ਧਾਮ ਅਤੇ ਜਸ਼ਨ ਭਰੇ ਮਾਹੌਲ 'ਚ ਹੋਇਆ, ਜਿਸ 'ਚ ਪੰਜਾਬੀ ਇੰਡਟਸਰੀ ਦੇ ਕਈ ਅਦਾਕਾਰਾਂ, ਗੀਤਕਾਰਾਂ, ਅਤੇ ਗਾਇਕਾਂ ਨੇ ਸ਼ਿਰਕਤ ਕੀਤੀ। Singer Dilpreet Dhillon wedding videos went viral on social media: ਵਿਆਹ 'ਚ ਉਹਨਾਂ ਦੇ ਯਾਰਾਂ ਦੋਸਤਾਂ ਵੱਲੋਂ ਮਚਾਈ ਗਈ ਧਮਾਲ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਹਨ, ਪਰ ਨਰਿੰਦਰ ਜੌਹਲ ਵੱਲੋਂ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੇ ਗਏ ਕੁਝ ਅਹਿਮ ਪਲਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹਨਾਂ ਵੀਡੀਓਜ਼ 'ਚ ਵਿਆਹ ਲਈ ਤਿਆਰ ਹੁੰਦੇ ਦਿਲਪ੍ਰੀਤ ਤੋਂ ਲੈ ਕੇ ਦੋਸਤਾਂ ਵੱਲੋਂ ਉਹਨਾਂ ਨਾਲ ਕੀਤੇ ਗਏ ਮਜ਼ਾਕ ਦੀਆਂ ਹਾਸੇ ਠੱਠੇ ਨਾਲ ਭਰੇ ਪਲਾਂ ਨੂੰ ਬਹੁਤ ਖੂਬਸੂਰਤੀ ਨਾਲ ਕੈਦ ਕੀਤਾ ਗਿਆ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK