ਧਰਤੀ ਵੱਲ ਵਧ ਰਿਹੈ ਸੂਰਜੀ ਤੂਫਾਨ, ਦੁਨੀਆ ਭਰ ਉੱਤੇ ਪੈ ਸਕਦੈ ਅਸਰ

By Baljit Singh - July 11, 2021 12:07 pm

ਨਵੀਂ ਦਿੱਲੀ : ਸਾਵਧਾਨ! ਅੱਜ ਤੁਹਾਡੇ ਟੀਵੀ-ਰੇਡੀਓ ਜਾਂ ਮੋਬਾਈਲ ਫੋਨ 'ਚ ਰੁਕਾਵਟ ਆ ਸਕਦੀ ਹੈ, ਇਸ ਦੀ ਵਜ੍ਹਾ ਬਣੇਗਾ ਸੂਰਜ ਦੀ ਸਤ੍ਹਾ ਤੋਂ ਉੱਠਿਆ ਭਿਆਨਕ ਸੂਰਜੀ ਤੂਫ਼ਾਨ ਜੋ ਕਿ 16,09,344 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਹ ਸੂਰਜੀ ਤੂਫ਼ਾਨ ਐਤਵਾਰ ਜਾਂ ਸੋਮਵਾਰ ਨੂੰ ਕਿਸੇ ਵੀ ਸਮੇਂ ਧਰਤੀ ਨਾਲ ਟਕਰਾ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਇਸ ਤੂਫ਼ਾਨ ਕਾਰਨ ਸੈਟੇਲਾਈਟ ਸਿਗਨਲਾਂ 'ਚ ਅੜਿੱਕਾ ਆ ਸਕਦਾ ਹੈ। ਜਹਾਜ਼ਾਂ ਦੀ ਉਡਾਣ, ਰੇਡੀਓ ਸਿਗਨਲ, ਕਮਿਊਨੀਕੇਸ਼ਨ ਤੇ ਮੌਸਮ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ, ਉੱਥੇ ਹੀ ਜਿਹੜੇ ਲੋਕ ਉੱਤਰੀ ਜਾਂ ਦੱਖਣੀ ਅਕਸ਼ਾਂਸ਼ਾਂ 'ਤੇ ਰਹਿੰਦੇ ਹਨ, ਉਨ੍ਹਾਂ ਨੂੰ ਰਾਤ ਵੇਲੇ ਖ਼ੂਬਸੂਰਤ ਔਰਾ ਦਿਖਾਈ ਦੇ ਸਕਦਾ ਹੈ। ਔਰਾ ਧਰੂਵ ਨੇੜੇ ਰਾਤ ਵੇਲੇ ਅਸਮਾਨ 'ਚ ਚਮਕਣ ਵਾਲੀ ਰੋਸ਼ਨੀ ਨੂੰ ਕਹਿੰਦੇ ਹਨ।

ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ: ਅੱਤਵਾਦੀ ਫੰਡਿੰਗ ਮਾਮਲੇ ‘ਚ NIA ਦੀ ਵੱਡੀ ਕਾਰਵਾਈ, ਹੁਣ ਤੱਕ 6 ਗ੍ਰਿਫਤਾਰ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਤੂਫ਼ਾਨ ਦੀ ਰਫ਼ਤਾਰ 16,09,344 ਕਿੱਲੋਮੀਟਰ ਪ੍ਰਤੀ ਘੰਟਾ ਦੱਸੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਸ ਦੀ ਰਫ਼ਤਾਰ ਜ਼ਿਆਦਾ ਵੀ ਹੋ ਸਕਦੀ ਹੈ, ਉੱਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪੁਲਾੜ 'ਚ ਮਹਾਤੂਫ਼ਾਨ ਆ ਜਾਵੇ ਤਾਂ ਉਸ ਨਾਲ ਧੜਤੀ ਦੇ ਲਗਪਗ ਸਾਰੇ ਸ਼ਹਿਰਾਂ ਦੀ ਬਿਜਲੀ ਜਾ ਸਕਦੀ ਹੈ।

ਪੜੋ ਹੋਰ ਖਬਰਾਂ: ਟਵਿੱਟਰ ਨੇ ਵਿਨੇ ਪ੍ਰਕਾਸ਼ ਨੂੰ ਭਾਰਤ ‘ਚ ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

ਗਰਮ ਹੋ ਜਾਵੇਗਾ ਧਰਤੀ ਦਾ ਵਾਯੂਮੰਡਲ
ਸੂਰਜੀ ਤੂਫ਼ਾਨ ਕਾਰਨ ਧਰਤੀ ਦਾ ਬਾਹਰੀ ਵਾਯੂਮੰਡਲ ਗਰਮ ਹੋ ਸਕਦਾ ਹੈ ਜਿਸ ਦਾ ਸਿੱਧਾ ਅਸਰ ਸੈਟੇਲਾਈਟਸ 'ਤੇ ਹੋ ਸਕਦਾ ਹੈ। ਇਸ ਨਾਲ GPS ਨੈਵੀਗੇਸ਼ਨ, ਮੋਬਾਈਲ ਫੋਨ ਸਿਗਨਲ ਤੇ ਸੈਟੇਲਾਈਟ ਟੀਵੀ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਪਾਵਰ ਲਾਈਨਜ਼ 'ਚ ਕਰੰਟ ਤੇਜ਼ ਹੋ ਸਕਾਦ ਹੈ ਜਿਸ ਨਾਲ ਟਰਾਂਸਫਾਰਮ ਵੀ ਉੱਡ ਸਕਦੇ ਹਨ। ਹਾਲਾਂਕਿ ਆਮ ਤੌਰ 'ਤੇ ਅਜਿਹਾ ਘੱਟ ਹੀ ਹੁੰਦਾ ਹੈ ਕਿਉਂਕਿ ਧਰਤੀ ਦਾ ਚੁੰਬਕੀ ਖੇਤਰ ਇਸ ਦੇ ਖਿਲਾਫ਼ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ।

ਪੜੋ ਹੋਰ ਖਬਰਾਂ: ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀ ਲਈ ਪਾਬੰਦੀਆਂ 15 ਜੁਲਾਈ ਤੱਕ ਵਧੀਆਂ

ਪਹਿਲਾਂ ਵੀ ਆਇਆ ਸੀ ਸੂਰਜੀ ਤੂਫ਼ਾਨ
ਸੂਰਜੀ ਤੂਫ਼ਾਨ ਪਹਿਲੀ ਵਾਰ ਨਹੀਂ ਆ ਰਿਹਾ ਹੈ। ਇਸ ਤੋਂ ਪਹਿਲਾਂ 1989 'ਚ ਵੀ ਇਹ ਘਟਨਾ ਘਟੀ ਸੀ। ਉਸ ਵੇਲੇ ਤੂਫ਼ਾਨ ਕਾਰਨ ਕੈਨੇਡਾ ਦੇ ਕਿਊਬੈਕ ਸ਼ਹਿਰ ਦੀ ਬਿਜਲੀ ਕਰੀਬ 12 ਘੰਟੇ ਲਈ ਚਲੀ ਗਈ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਵੀ ਕਈ ਸਾਲ ਪਹਿਲਾਂ 1859 'ਚ ਜੀਓਮੈਗਨੇਟਿਕ ਤੂਫ਼ਾਨ (Geomagnetic Storm) ਆਇਆ ਸੀ ਜਿਸ ਨੇ ਯੂਰਪ ਤੇ ਅਮਰੀਕਾ 'ਚ ਟੈਲੀਗ੍ਰਾਫ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਸੀ।

-PTC News

adv-img
adv-img