Tue, Apr 30, 2024
Whatsapp

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ PM ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ

Written by  Shanker Badra -- January 13th 2019 08:51 AM -- Updated: January 13th 2019 09:02 AM
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ PM ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ PM ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ PM ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ:ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਸਨਮਾਨ ਅਤੇ ਯਾਦ ਵਿਚ ਇੱਕ ਯਾਦਗਾਰੀ ਸਿੱਕਾ ਜਾਰੀ ਕਰਨਗੇ।ਜਾਣਕਾਰੀ ਅਨੁਸਾਰ ਸਿੱਕਾ ਜਾਰੀ ਕਰਨ ਦਾ ਸਮਾਰੋਹ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਲੋਕ ਕਲਿਆਣ ਮਾਰਗ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ। [caption id="attachment_239860" align="aligncenter" width="300"]Sri Guru Gobind Singh ji 352nd Prakash Purab PM Narendra Modi Today Memorable coin ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ PM ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ[/caption] ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ 2017 ਨੂੰ ਪਟਨਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ 'ਤੇ ਆਯੋਜਿਤ ਸਮਾਗਮ ਵਿਚ ਹਿੱਸਾ ਲਿਆ ਸੀ।ਇਸ ਮੌਕੇ 'ਤੇ ਉਨ੍ਹਾਂ ਨੇ ਇਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਸੀ। [caption id="attachment_239858" align="aligncenter" width="300"]Sri Guru Gobind Singh ji 352nd Prakash Purab PM Narendra Modi Today Memorable coin ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ PM ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ[/caption] ਦੱਸ ਦੇਈਏ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਸੀ, ਜਿਸ ਦੌਰਾਨ ਪਟਨਾ ਸਾਹਿਬ ‘ਚ ਮਨਾਇਆ ਜਾਣ ਵਾਲਾ ਸ੍ਰੀ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ‘ਚ ਪ੍ਰਸਿੱਧ ਹੈ।ਇਸ ਗੁਰਦੁਆਰੇ ‘ਚ ਗੁਰੂ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। [caption id="attachment_239861" align="aligncenter" width="300"]Sri Guru Gobind Singh ji 352nd Prakash Purab PM Narendra Modi Today Memorable coin ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ PM ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ[/caption] ਇਸ ਪ੍ਰਕਾਸ਼ ਪੁਰਬ ਮੌਕੇ ਸਥਾਨਕ ਲੋਕਾਂ ਦੇ ਨਾਲ -ਨਾਲ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ।ਗੁਰਦੁਆਰੇ ਅੰਦਰ ਲੱਗੀ ਰੰਗ ਬਦਲੀ ਰੋਸ਼ਨੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ।ਬਿਹਾਰ ਸਰਕਾਰ ਨੇ ਦੂਰ-ਦੂਰ ਤੋਂ ਆਉਣ ਵਾਲੀਆਂ ਸੰਗਤਾਂ ਦੇ ਠਹਿਰਣ ਦੇ ਖਾਸ ਪ੍ਰਬੰਧ ਕੀਤੇ ਹਨ। -PTCNews


Top News view more...

Latest News view more...