Mon, Dec 22, 2025
Whatsapp

ਸ੍ਰੀ ਮੁਕਤਸਰ ਸਾਹਿਬ: ਪੈਟਰੋਲ ਪੰਪ 'ਤੇ ਲੁੱਟ ਕਰਨ ਵਾਲੇ 5 ਵਿਅਕਤੀ ਚੜ੍ਹੇ ਪੁਲਿਸ ਅੜਿੱਕੇ

Reported by:  PTC News Desk  Edited by:  Jashan A -- September 26th 2019 02:29 PM -- Updated: September 26th 2019 02:31 PM
ਸ੍ਰੀ ਮੁਕਤਸਰ ਸਾਹਿਬ: ਪੈਟਰੋਲ ਪੰਪ 'ਤੇ ਲੁੱਟ ਕਰਨ ਵਾਲੇ 5 ਵਿਅਕਤੀ ਚੜ੍ਹੇ ਪੁਲਿਸ ਅੜਿੱਕੇ

ਸ੍ਰੀ ਮੁਕਤਸਰ ਸਾਹਿਬ: ਪੈਟਰੋਲ ਪੰਪ 'ਤੇ ਲੁੱਟ ਕਰਨ ਵਾਲੇ 5 ਵਿਅਕਤੀ ਚੜ੍ਹੇ ਪੁਲਿਸ ਅੜਿੱਕੇ

ਸ੍ਰੀ ਮੁਕਤਸਰ ਸਾਹਿਬ: ਪੈਟਰੋਲ ਪੰਪ 'ਤੇ ਲੁੱਟ ਕਰਨ ਵਾਲੇ 5 ਵਿਅਕਤੀ ਚੜ੍ਹੇ ਪੁਲਿਸ ਅੜਿੱਕੇ,ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ 'ਚ ਪੈਟਰੋਲ ਪੰਪ 'ਤੇ ਹੋਈ ਲੁੱਟ ਦੇ ਮਾਮਲੇ ਨੂੰ ਸਥਾਨਕ ਪੁਲਿਸ ਨੇ ਸੁਲਝਾ ਲਿਆ ਹੈ। ਜਿਸ ਦੌਰਾਨ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। Sri Mukatsar Sahib ਜਿਨ੍ਹਾਂ 'ਚ ਪਿਓ ਪੁੱਤਰ ਵੀ ਸ਼ਾਮਲ ਹਨ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਮੇਜਰ ਸਿੰਘ, ਗੂੰਜਣਪਰੀਤ ਸਿੰਘ ਪੁੱਤਰ ਮੇਜਰ ਸਿੰਘ, ਅਨਮੋਲਦੀਪ ਸਿੰਘ, ਵਿੱਕੀ ਸਿੰਘ ਅਤੇ ਹਰਵਿੰਦਰ ਸਿੰਘ ਵਜੋਂ ਹੋਈ ਹੈ। ਹੋਰ ਪੜ੍ਹੋ: ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ Sri Mukatsar Sahib ਐੱਸ.ਪੀ. ਇੰਨਵੈਸਟੀਗੇਸ਼ਨ ਗੁਰਮੇਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ ਕਿ ਲੁੱਟ-ਖੋਹ ਭਾਵੇਂ 1600 ਰੁਪਏ ਦੀ ਸੀ ,ਪਰ ਉਕਤ ਅਨਸਰ ਕਿਸੇ ਹੋਰ ਘਟਨਾ ਨੂੰ ਅੰਜਾਮ ਨਾ ਦੇਣ, ਇਸੇ ਲਈ ਪੁਲਿਸ ਨੇ ਮੁਲਜ਼ਮਾਂ ਨੂੰ 48 ਘੰਟਿਆਂ 'ਚ ਕਾਬੂ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਖਿਲ਼ਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...

PTC NETWORK
PTC NETWORK