Fri, Dec 26, 2025
Whatsapp

ਘਰ ਦੇ ਕਲੇਸ਼ ਤੋਂ ਅੱਕ ਕੇ ਨੌਜਵਾਨ ਨੇ ਚੁੱਕਿਆ ਇਹ ਕਦਮ !!

Reported by:  PTC News Desk  Edited by:  Jashan A -- November 26th 2018 03:49 PM
ਘਰ ਦੇ ਕਲੇਸ਼ ਤੋਂ ਅੱਕ ਕੇ ਨੌਜਵਾਨ ਨੇ ਚੁੱਕਿਆ ਇਹ ਕਦਮ !!

ਘਰ ਦੇ ਕਲੇਸ਼ ਤੋਂ ਅੱਕ ਕੇ ਨੌਜਵਾਨ ਨੇ ਚੁੱਕਿਆ ਇਹ ਕਦਮ !!

ਘਰ ਦੇ ਕਲੇਸ਼ ਤੋਂ ਅੱਕ ਕੇ ਨੌਜਵਾਨ ਨੇ ਚੁੱਕਿਆ ਇਹ ਕਦਮ !!,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਦੇ ਨੇੜਲੇ ਪਿੰਡ ਬਧਾਈ 'ਚ ਇੱਕ ਨੌਜਵਾਨ ਵਲੋਂ ਘਰ ਦੇ ਕਲੇਸ਼ ਤੋਂ ਅੱਕ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਘਰ ਵਿੱਚ ਹਰ ਰੋਜ ਲੜਾਈ ਦਾ ਮਹੌਲ ਬਣਿਆ ਰਹਿੰਦਾ ਸੀ। ਮ੍ਰਿਤਕ ਦੀ ਪਹਿਚਾਣ ਗੁਰਦੇਵ ਸਿੰਘ ਉਮਰ 20 ਸਾਲ ਵਜੋਂ ਹੋਈ ਹੈ। suicideਸੂਤਰਾਂ ਅਨੁਸਾਰ ਗੁਰਦੇਵ ਸਰਕਾਰੀ ਗੁਦਾਮ 'ਚ ਚੌਂਕੀਦਾਰ ਦੀ ਨੌਕਰੀ ਕਰਦਾ ਸੀ ਉਸ ਦਾ ਆਪਣੇ ਪਿਤਾ ਜਸਵੰਤ ਸਿੰਘ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। mukatsar sahibਜਿਸ ਤੋਂ ਬਾਅਦ ਗੁਰਦੇਵ ਸਿੰਘ ਨੇ ਗੁੱਸੇ ਵਿੱਚ ਆ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆ ਜਿਸ ਤੋਂ ਬਾਅਦ ਨੌਜਵਾਨ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਪਰਿਵਾਰ ਵਲੋਂ ਗੁਰਦੇਵ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਾਰਵਾਇਆਂ ਗਿਆ, ਜਿੱਥੇ ਥੋੜੀ ਦੇਰ 'ਚ ਗੁਰਦੇਵ ਦੀ ਮੌਤ ਹੋ ਗਈ। suicideਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਬਾਰੇ ਨਜਿੱਠਿਆ ਜਾਵੇਗਾ। —PTC News


Top News view more...

Latest News view more...

PTC NETWORK
PTC NETWORK