Mon, Apr 29, 2024
Whatsapp

ਸੰਗਤਾਂ ਦੀ ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ ਨੇ SGPC ਨੂੰ ਐਬੂਲੈਂਸ ਕੀਤੀ ਭੇਂਟ

Written by  Shanker Badra -- April 19th 2019 03:28 PM -- Updated: April 19th 2019 04:55 PM
ਸੰਗਤਾਂ ਦੀ ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ ਨੇ SGPC ਨੂੰ ਐਬੂਲੈਂਸ ਕੀਤੀ ਭੇਂਟ

ਸੰਗਤਾਂ ਦੀ ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ ਨੇ SGPC ਨੂੰ ਐਬੂਲੈਂਸ ਕੀਤੀ ਭੇਂਟ

ਸੰਗਤਾਂ ਦੀ ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ ਨੇ SGPC ਨੂੰ ਐਬੂਲੈਂਸ ਕੀਤੀ ਭੇਂਟ:ਅੰਮ੍ਰਿਤਸਰ :ਸਟੇਟ ਬੈਂਕ ਆਫ ਇੰਡੀਆ ਨੇ ਸੰਗਤਾਂ ਨੂੰ ਐਮਰਜੈਂਸੀ ਸਹੂਲਤ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਇੱਕ ਐਬੂਲੈਂਸ ਭੇਂਟ ਕੀਤੀ ਗਈ ਹੈ, ਜਿਸ ਦੀਆਂ ਚਾਬੀਆਂ ਅੱਜ ਬੈਂਕ ਅਧਿਕਾਰੀਆਂ ਪਾਸੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਮਨਜੀਤ ਸਿੰਘ ਬਾਠ, ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਸੁਖਦੇਵ ਸਿੰਘ ਭੂਰਾਕੋਹਨਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਪ੍ਰਾਪਤ ਕੀਤੀਆਂ। [caption id="attachment_284800" align="aligncenter" width="300"]State Bank of India SGPC Ambulance offered ਸੰਗਤਾਂ ਦੀ ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ ਨੇ SGPC ਨੂੰ ਐਬੂਲੈਂਸ ਕੀਤੀ ਭੇਟ[/caption] ਇਸ ਮੌਕੇ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਪਰਿਵਾਰ ਸਮੇਤ ਪੁੱਜੇ, ਉਨ੍ਹਾਂ ਨਾਲ ਪੁੱਜੇ ਸੀ.ਜੀ.ਐਮ. ਸ੍ਰੀ ਰਾਣਾ ਆਸੂਤੋਸ਼ ਕੁਮਾਰ ਸਿੰਘ, ਜੀ.ਐਮ. ਸ੍ਰੀ ਰਾਜੀਵ ਅਰੋੜਾ, ਡੀ.ਜੀ.ਐਮ. ਸ੍ਰੀ ਪਰਣੈ ਰੰਜਨ ਦਿਵੇਦੀ, ਆਰ.ਐਮ. ਸੰਜੇ ਕੁਮਾਰ ਮਲਹੋਤਰਾ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਤੇ ਮਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸਿਰੋਪਾਓ, ਲੋਈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।ਇਸ ਐਬਲੈਂਸ ਉੱਤੇ ਤਕਰੀਬਨ 20 ਲੱਖ ਰੁਪਏ ਦੀ ਲਾਗਤ ਆਈ ਹੈ।ਇਸ ਵਿਚ ਮੁੱਢਲੀ ਸਹਾਇਤਾ, ਵੈਨਟੀਲੇਟਰ ਅਤੇ ਆਕਸੀਜਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।ਸਕੱਤਰ ਮਹਿੰਦਰ ਸਿੰਘ ਆਹਲੀ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਬੈਂਕ ਅਧਿਕਾਰੀਆਂ ਦਾ ਸੰਗਤਾਂ ਦੀ ਸਹੂਲਤ ਲਈ ਐਬੂਲੈਂਸ ਭੇਟ ਕਰਨ ’ਤੇ ਧੰਨਵਾਦ ਕੀਤਾ ਅਤੇ ਸਕੱਤਰ ਮਨਜੀਤ ਸਿੰਘ ਬਾਠ ਨੇ ਬੈਂਕ ਅਧਿਕਾਰੀਆਂ ਨੂੰ ਜੀ-ਆਇਆਂ ਕਿਹਾ। [caption id="attachment_284797" align="aligncenter" width="300"]State Bank of India SGPC Ambulance offered ਸੰਗਤਾਂ ਦੀ ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ ਨੇ SGPC ਨੂੰ ਐਬੂਲੈਂਸ ਕੀਤੀ ਭੇਟ[/caption] ਇਸੇ ਦੌਰਾਨ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਾਫ਼ੀ ਪੁਰਾਣਾ ਅਤੇ ਵਿਸ਼ਵਾਸ ਭਰਿਆ ਤਾਲਮੇਲ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮਾਜ ਸੇਵਾ ਵਿਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ।ਅਸੀਂ ਬੈਂਕ ਰਾਹੀਂ ਸਮਾਜ ਸੇਵਾ ਕਰਨ ਦਾ ਇਹ ਯਤਨ ਕੀਤਾ ਹੈ।ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਨੂੰ ਸਮਾਜ ਸੇਵਾ ਨਾਲ ਵੀ ਜੁੜਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਅਸ਼ੀਰਵਾਦ ਨਾਲ ਸਟੇਟ ਬੈਂਕ ਆਫ ਇੰਡੀਆ ਤਰੱਕੀ ਕਰ ਰਿਹਾ ਹੈ।ਰਜਨੀਸ਼ ਕੁਮਾਰ ਨੇ ਕਿਹਾ ਕਿ ਅਸੀਂ ਅੱਗੋਂ ਤੋਂ ਵੀ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੇ ਰਹਾਂਗੇ।ਇਸ ਮੌਕੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ, ਮੈਨੇਜਰ ਮੁਖਤਾਰ ਸਿੰਘ, ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਨਰਿੰਦਰ ਸਿੰਘ ਤੇ ਨਿਸ਼ਾਨ ਸਿੰਘ, ਮਲਕੀਤ ਸਿੰਘ ਸਹਾਇਕ ਸੁਪ੍ਰਿੰਟੈਂਡੈਂਟ ਆਦਿ ਮੌਜੂਦ ਸਨ। ਹੋਰ ਖਬਰਾਂ  :ਸੰਗਰੂਰ – ਦਿੜ੍ਹਬਾ ਰੋੜ ‘ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਪੁਲਿਸ ਮੁਲਾਜ਼ਮ ਦੀ ਹੋਈ ਮੌਤ -PTCNews


Top News view more...

Latest News view more...