Mon, Apr 29, 2024
Whatsapp

Happy Easter 2020: ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਈਸਟਰ ਦੇ ਤਿਉਹਾਰ ਮੌਕੇ 'ਤੇ ਲੋਕਾਂ ਨੂੰ ਦਿੱਤੀ ਵਧਾਈ

Written by  Shanker Badra -- April 12th 2020 03:42 PM -- Updated: April 12th 2020 03:45 PM
Happy Easter 2020: ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਈਸਟਰ ਦੇ ਤਿਉਹਾਰ ਮੌਕੇ 'ਤੇ ਲੋਕਾਂ ਨੂੰ ਦਿੱਤੀ ਵਧਾਈ

Happy Easter 2020: ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਈਸਟਰ ਦੇ ਤਿਉਹਾਰ ਮੌਕੇ 'ਤੇ ਲੋਕਾਂ ਨੂੰ ਦਿੱਤੀ ਵਧਾਈ

Happy Easter 2020: ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਈਸਟਰ ਦੇ ਤਿਉਹਾਰ ਮੌਕੇ 'ਤੇ ਲੋਕਾਂ ਨੂੰ ਦਿੱਤੀ ਵਧਾਈ:ਚੰਡੀਗੜ੍ਹ : ਅੱਜ ਦੁਨੀਆ ਭਰ 'ਚ ਈਸਟਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕ੍ਰਿਸਮਸ ਤੋਂ ਬਾਅਦ ਈਸਟਰ ਈਸਾਈ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਹੈ। ਈਸਾਈ ਧਰਮ ਦੇ ਲੋਕਾਂ ਦੀ ਮਾਨਤਾ ਹੈ ਕਿ ਗੁੱਡ ਫ੍ਰਾਈਡੇ ਦੇ ਤਿੰਨ ਦਿਨ ਬਾਅਦ ਭਾਵ ਈਸਾ ਮਸੀਹ ਸੂਲੀ 'ਤੇ ਚੜਨ ਤੋਂ ਬਾਅਦ ਦੁਬਾਰਾ ਜੀਵਤ ਹੋਏ ਸਨ। ਇਸਦੀ ਖੁਸ਼ੀ 'ਚ ਈਸਾਈ ਭਾਈਚਾਰੇ ਦੇ ਲੋਕ ਖੁਸ਼ੀਆਂ ਮਨਾਉਂਦੇ ਹਨ। ਇਸ ਦੌਰਾਨ ਈਸਟਰ ਦੇ ਸ਼ੁਭ ਤਿਉਹਾਰ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਈਸਾਈ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ,ਈਸਟਰ ਦੇ ਤਿਉਹਾਰ 'ਤੇ ਸਾਰੇ ਈਸਾਈ ਭਾਈਚਾਰੇ ਨੂੰ ਮੇਰੇ ਵੱਲੋਂ ਮੁਬਾਰਕਾਂ ਤੇ ਨਿੱਘੀਆਂ ਸ਼ੁਭਕਾਮਨਾਵਾਂ। ਪ੍ਰਮਾਤਮਾ ਮਿਹਰ ਕਰੇ ਤੇ ਇਹ ਦਿਨ ਸਾਰੇ ਸਮਾਜ ਵਿੱਚ ਪਿਆਰ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਦਾ ਪਸਾਰਾ ਕਰੇ। ਇਸ ਦੇ ਨਾਲ ਹੀ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਈਸਾਈ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ , ਈਸਟਰ ਦੇ ਤਿਉਹਾਰ ਮੌਕੇ 'ਤੇ ਸਭ ਨੂੰ ਅਨੰਦਮਈ ਅਤੇ ਅਸੀਸਾਂ ਭਰਿਆ ਈਸਟਰ ਮੁਬਾਰਕ। ਇਸ ਸ਼ੁਭ ਮੌਕੇ 'ਤੇ, ਆਓ ਆਪਸੀ ਪਿਆਰ ਤੇ ਮਨੁੱਖਤਾ ਦੀ ਸੇਵਾ ਦਾ ਪ੍ਰਣ ਹੋਰ ਦ੍ਰਿੜ੍ਹ ਕਰੀਏ। ਈਸਟਰ ਦਾ ਮਹੱਤਵ ਈਸਾਈ ਧਰਮ 'ਚ ਈਸਟਰ ਪਵਿੱਤਰ ਤਿਉਹਾਰ ਹੈ। ਇਸ ਦਿਨ ਘਰਾਂ ਤੇ ਗਿਰਜਾਘਰਾਂ 'ਚ ਪ੍ਰਾਰਥਨਾਂ ਸਭਾ ਕੀਤੀ ਜਾਂਦੀ ਹੈ,ਜਿਸ ਵਿਚ ਪ੍ਰਭੂ ਦੀ ਮਹਿਮਾ ਦਾ ਬਖਿਆਨ ਕੀਤਾ ਜਾਂਦਾ ਹੈ। ਲੋਕ ਇਕ-ਦੂਸਰੇ ਨੂੰ ਪ੍ਰਭੂ ਯੀਸੂ ਦੇ ਪੁਨਰ ਜਨਮ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ। ਹਾਲਾਂਕਿ, ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਾਲ ਲੋਕ ਘਰਾਂ 'ਚ ਰਹਿ ਕੇ ਹੀ ਈਸਟਰ-ਡੇਅ ਮਨਾ ਰਹੇ ਹਨ। -PTCNews


Top News view more...

Latest News view more...