Thu, Apr 25, 2024
Whatsapp

ਕਾਂਗਰਸ ਹਾਈਕਮਾਂਡ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਦੱਸੇ : ਸੁਖਬੀਰ ਸਿੰਘ ਬਾਦਲ

Written by  Shanker Badra -- September 22nd 2021 08:35 PM
ਕਾਂਗਰਸ ਹਾਈਕਮਾਂਡ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਦੱਸੇ : ਸੁਖਬੀਰ ਸਿੰਘ ਬਾਦਲ

ਕਾਂਗਰਸ ਹਾਈਕਮਾਂਡ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਦੱਸੇ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਹਾਈ ਕਮਾਂਡ ਨੂੰ ਆਖਿਆ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚੇਹਰਾ ਸਪਸ਼ਟ ਕਰੇ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਮੁੱਖ ਮੰਤਰੀ ਬਦਲ ਕੇ ਆਪਣੀਆਂ ਨਾਕਾਮੀਆਂ ’ਤੇ ਪਰਦਾ ਨਹੀਂ ਪਾ ਸਕਦੀ। ਸਰਦਾਰ ਸੁਖਬੀਰ ਸਿੰਘ ਬਾਦਲ ਇਥੇ ਸੀਨੀਅਰ ਕਾਂਗਰਸੀ ਆਗੂ ਤੇ ਪ੍ਰਮੁੱਖ ਉਦਮੀ ਜਗਦੇਵ ਸਿੰਘ ਬੋਪਾਰਾਏ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸਰਦਾਰ ਬੋਪਾਰਾਏ, ਜਿਹਨਾਂ ਨੇ ਪਾਇਲ ਵਿਧਾਨ ਸਭਾ ਹਲਕੇ ਤੋਂ ਆਪਣੀ ਸਮੁੱਚੀ ਟੀਮ ਸਮੇਤ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ, ਨੇ ਕਿਹਾ ਕਿ ਉਹਨਾਂ ਦਾ ਕਾਂਗਰਸ ਵਿਚ ਮਨ ਦੁਖੀ ਹੋ ਗਿਆ ਸੀ ਕਿਉਂਕਿ ਕਾਂਗਰਸ ਨੂੰ ਸਿਰਫ ਲੋਕਾਂ ਨੂੰ ਲੁੱਟਣ ਵਿਚ ਦਿਲਚਸਪੀ ਹੈ। ਉਹਨਾਂ ਐਲਾਨ ਕੀਤਾ ਕਿ ਉਹ ਬਿਨਾਂ ਸ਼ਰਤ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਅਤੇ ਉਹ ਅਕਾਲੀ ਦਲ ਦੀਆਂ ਲੋਕ ਪੱਖੀ ਤੇ ਗਰੀਬ ਪੱਖੀ ਨੀਤੀਆਂ ਦਾ ਪਾਇਲ ਹਲਕੇ ਦੇ ਨਾਲ ਦੋਆਬਾ ਵਿਚ ਪ੍ਰਚਾਰ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਪਾਰਟੀ ਵਿਚ ਜੀ ਆਇਆਂ ਕਹਿੰਦਿਆਂ ਭਰੋਸਾ ਦੁਆਇਆ ਕਿ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। [caption id="attachment_535876" align="aligncenter" width="300"] ਕਾਂਗਰਸ ਹਾਈਕਮਾਂਡ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਦੱਸੇ : ਸੁਖਬੀਰ ਸਿੰਘ ਬਾਦਲ[/caption] ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਜਾਨਣਾ ਚਾਹੁੰਦੇ ਹਨ ਕਿ 2022 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਕੌਣ ਹੋਵੇਗਾ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਇਕ ਨਾਂ ਦਾ ਐਲਾਨ ਕਰ ਦਿੱਤਾ ਸੀ ਪਰ ਜਦੋਂ ਇਸ ’ਤੇ ਇਤਰਾਜ਼ ਉਠਿਆ ਤਾਂ ਉਸਨੇ ਦੋਵੇਂ ਨਾਵਾਂ ਦਾ ਐਲਾਨ ਕਰ ਕੇ ਕਹਿ ਦਿੱਤਾ ਕਿ ਦੋਵਾਂ ਦੀ ਅਗਵਾਈ ਹੇਠ ਚੋਣਾਂ ਲੜੀਆ ਜਾਣਗੀਆਂ। ਉਹਨਾਂ ਕਿਹਾ ਕਿ ਛੇਤੀ ਹੀ ਇਸ ਕੰਮ ਵਾਸਤੇ ਆਗੂਆਂ ਦੀ ਗਿਣਤੀ ਤਿੰਨ ਹੋ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਅਸਲ ਆਗੂ ਕੌਣ ਹੈ ਕਿਉਂਕਿ ਪਹਿਲਾਂ ਵੀ ਸਿਖ਼ਰਲੀ ਕੁਰਸੀ ਦੀ ਲੜਾਈ ਵਿਚ ਪਹਿਲੀ ਪਸੰਦ ਹੋਰ ਸੀ ਤੇ ਫਿਰ ਦੂਜੀ ਪਸੰਦ ਦੀਆਂ ਤਸਵੀਰਾਂ ਜਾਰੀ ਹੋ ਗਈਆਂ ਤੇ ਅਖੀਰ ਵਿਚ ਮੁੱਖ ਮੰਤਰੀ ਵਜੋਂ ਕੋਈ ਹੋਰ ਉਮੀਦਵਾਰ ਸਾਹਮਣੇ ਆ ਗਿਆ। [caption id="attachment_535879" align="aligncenter" width="300"] ਕਾਂਗਰਸ ਹਾਈਕਮਾਂਡ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਦੱਸੇ : ਸੁਖਬੀਰ ਸਿੰਘ ਬਾਦਲ[/caption] ਸਰਦਾਰ ਬਾਦਲ ਨੇ ਕਿਹਾ ਕਿ ਇਸ ਸਭ ਕੁਝ ਨੇ ਸਾਬਤ ਕੀਤਾ ਹੈ ਕਿ ਕਾਂਗਰਸ ਪਾਰਟੀ ਵਿਚਲੀ ਲੜਾਈ ਦਾ ਲੋਕਾਂ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਇਹ ਸਿਖ਼ਰਲੀ ਕੁਰਸੀ ਦੀ ਲੜਾਈ ਹੈ। ਉਹਨਾਂ ਕਿਹਾ ਕਿ ਇਹ ਸੱਤਾ ਹਾਸਲ ਕਰਨ ਦੀ ਲੜਾਈ ਹੈ। ਉਹਨਾਂ ਕਿਹਾ ਕਿ ਜਿਥੇ ਅਹੁਦਾ ਛੱਡਣ ਵਾਲੀ ਲੀਡਰਸ਼ਿਪ ਨੇ ਸੁਬੇ ਨੁੰ ਲੁੱਟਿਆ, ਉਥੇ ਹੀ ਜਿਸਨੇ ਅਹੁਦਾ ਸੰਭਾਲਿਆ, ਉਹ ਅਗਲੇ ਤਿੰਨ ਮਹੀਨਿਆਂ ਵਿਚ ਇਹੋ ਕੁਝ ਹੀ ਕਰਨਾ ਚਾਹੁੰਦਾ ਹੈ। ਉੁਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਾਰੀ ਕਾਂਗਰਸ ਪਾਰਟੀ ਹੀ ਪੰਜਾਬੀਆਂ ਨੁੰ ਫੇਲ੍ਹ ਕਰਨ ਲਈ ਜ਼ਿੰਮੇਵਾਰ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਪਾਰਟੀ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਪਿੱਛੇ ਸਨ ਤੇ ਸਾਰੇ ਵਾਅਦਿਆਂ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋੜਤਾ ਕੀਤੀ ਸੀ ਪਰ ਇਹਨਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਕਾਂਗਰਸ ਪਾਰਟੀ ਹੁਣ ਮੁੱਖ ਮੰਤਰੀ ਬਦਲ ਕੇ ਲੋਕਾਂ ਨੁੰ ਮੂਰਖ ਬਣਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਇੰਨੇ ਮੂਰਖ ਨਹੀਂ ਹਨ ਤੇ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੁੰ ਇਸਦਾ ਜਵਾਬ ਦੇਣਗੇ। [caption id="attachment_535878" align="aligncenter" width="300"] ਕਾਂਗਰਸ ਹਾਈਕਮਾਂਡ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਦੱਸੇ : ਸੁਖਬੀਰ ਸਿੰਘ ਬਾਦਲ[/caption] ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਅਤੇ ਇਸ਼ਰ ਸਿੰਘ ਮੇਹਰਬਾਨ ਵੀ ਹਾਜ਼ਰ ਸਨ। ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜਗਦੇਵ ਸਿੰਘ ਬੋਪਾਰਾਏ ਐਮ ਡੀ ਬੋਪਾਰਾਏ ਇਲੈਕਟ੍ਰਿਕਲ ਹਲਕਾ ਪਾਇਆ, ਹਰਦੀਪ ਸਿੰਘ ਬੋਪਾਰਾਏ ਡਾਇਰੈਕਟਰ ਬੋਪਾਰਾਏ ਇਲੈਕਟ੍ਰਿਕਲਜ਼, ਮੋਹਨ ਸਿੰਘ ਪਾਇਲ ਮੌਜੂਦਾ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਚਾਚਾ ਜੀ, ਲਖਵਿੰਦਰ ਸਿੰਘ, ਵਰਿੰਦਰ ਕੁਮਾਰ ਬਾਵਾ ਪਾਇਲ, ਵਿਜੇ ਕੁਮਾਰ ਪਾਇਨ, ਸੁਰਜੀਤ ਸਿੰਘ ਪਾਇਲ, ਕਰਨੈਲ ਸਿੰਘ ਗੁਧਾਣੀ ਖੁਰਦ, ਸੁਰਜੀਤ ਸਿੰਘ ਗੁਧਾਣੀ ਖੁਰਦ, ਸੁਖਵਿੰਦਰ ਸਿੰਘ ਗੁਧਾਣੀ ਖੁਰਕ, ਲਖਵੀਰ ਸਿੰਘ ਗੁਧਾਣੀ ਖੁਰਦ, ਗੁਰਮਿੰਦਰ ਸਿੰਘ ਹੈਪੀ ਗੁਧਾਣੀ ਖੁਰਦ, ਹਰਮੀਤ ਸਿੰਘ ਮਕਸੂਦੜਾ, ਗੁਰਮੇਲ ਸਿੰਘ ਮਕਸੂਦੜਾ, ਜਸਪ੍ਰੀਤ ਸਿੰਘ ਮਕਸੂਦੜਾ, ਅਵਤਾਰ ਸਿੰਘ ਮਕਸੂਦੜਾ, ਸਰਬਜੀਤ ਸਿੰਘ ਮਕਸੂਦੜਾ, ਮੇਲੀ ਰਾਮ ਦਾਊਮਾਜਰਾ, ਰਾਜ ਸਿੰਘ ਸ਼ਾਹਪੁਰ, ਬਲਵੀਰ ਸਿੰਘ ਗੁਧਾਣੀ ਕਲਾਂ ਤੇ ਬੂਟਾ ਸਿੰਘ ਬਾਗਲੀ ਸ਼ਾਮਲ ਸਨ। -PTCNews


Top News view more...

Latest News view more...